ਚੀਨ ਤੋਂ ਤੇਜ਼ੀ ਨਾਲ ਵਧੀ ਭਾਰਤੀ ਅਰਥਵਿਵਸਥਾ

0
814

ਨਵੀਂ ਦਿੱਲੀ—ਭਾਰਤ ਦੁਨੀਆਂ ‘ਚ ਚੀਨ ਨੂੰ ਪਛਾੜ ਕੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਬਣ ਗਿਆ ਹੈ। ਜਨਵਰੀ-ਮਾਰਚ ਤਿਮਾਹੀ ਦੌਰਾਨ ਜੀ. ਡੀ. ਪੀ. 7.7 ਫੀਸਦੀ ਰਫਤਾਰ ਨਾਲ ਵਧੀ ਹੈ। ਭਾਰਤੀ ਅਰਥਵਿਵਸਥਾ ਦੀ ਰਫਤਾਰ ਵਿੱਤ ਸਾਲ 2017-18 ‘ਚ 6.7 ਫੀਸਦੀ ਰਹੀ ਸੀ। ਵੀਰਵਾਰ ਨੂੰ ਸਰਕਾਰ ਨੇ ਜੀ. ਡੀ. ਪੀ. ਦਾ ਡਾਟਾ ਜਾਰੀ ਕੀਤਾ ਹੈ।
ਇਸ ਤੋਂ ਪਹਿਲਾਂ ਫਰਵਰੀ ‘ਚ ਸਰਕਾਰ ਨੇ 6.6 ਫੀਸਦੀ ਦੀ ਦਰ ਨਾਲ ਜੀ. ਡੀ. ਪੀ. ਦੇ ਵਧਣ ਦਾ ਅਨੁਮਾਨ ਲਗਾਇਆ ਸੀ। ਉਸ ਅਨੁਮਾਨ ਤੋਂ ਵੀਰਵਾਰ ਨੂੰ ਜਾਰੀ ਕੀਤਾ ਡਾਟੇ ‘ਚ ਅਨੁਮਾਨ ਜ਼ਿਆਦਾ ਹੈ। ਜਨਵਰੀ ਤੋਂ ਮਾਰਚ ਤਿਮਾਹੀ ‘ਚ ਚੀਨ ਦੀ ਰਫਤਾਰ 6.8 ਫੀਸਦੀ ਰਹੀ ਸੀ, ਜੋ ਭਾਰਤ ਤੋਂ ਕਾਫੀ ਘੱਟ ਹੈ। ਜੀ. ਡੀ. ਪੀ. ਦੇ ਇਹ ਆਂਕੜੇ ਚੰਗੀ ਕਾਰਪੋਰੇਟ ਇਨਕਮ ਅਤੇ ਇੰਡਸਟਰੀਅਲ ਇਨਪੁਟ ਡਾਟਾ ‘ਚ ਸੁਧਾਰ ਦਾ ਸੰਕੇਤ ਹਨ।
ਸੈਂਟਰਲ ਸਟੈਟਿਕਸ ਆਫਿਸ (ਸੀ. ਐੱਸ. ਓ.) ਦਾ ਅਨੁਮਾਨ ਦਿਖਾਉਂਦਾ ਹੈ ਕਿ ਗ੍ਰੋਸ ਵੈਲਿਊ ਏਡਡ (ਜੀ. ਵੀ. ਏ.) ਵਿੱਤ ਸਾਲ 2017-18 ਦੌਰਾਨ 6.5 ਫੀਸਦੀ ਰਿਹਾ ਹੈ। ਜੀ. ਵੀ. ਏ. ਦੀ ਰਫਤਾਰ ਪਿਛਲੇ ਸਾਲ ਤੋਂ ਘੱਟ ਹੈ। ਪਿਛਲੇ ਸਾਲ ਇਹ 7.1 ਫੀਸਦੀ ਰਿਹਾ ਸੀ। ਮਾਰਚ ਮਹੀਨੇ ‘ਚ ਖਤਮ ਹੋਈ ਤਿਮਾਹੀ ਦੌਰਾਨ ਜੀ. ਵੀ. ਏ. 7.6 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਹ ਅਕਤੂਬਰ-ਦਸੰਬਰ ਤਿਮਾਹੀ ਦੇ 6.6 ਫੀਸਦੀ ਤੋਂ ਜ਼ਿਆਦਾ ਹੈ।
ਜਨਵਰੀ ਤੋਂ ਮਾਰਚ ਦੀ ਇਸ ਤਿਮਾਹੀ ‘ਚ ਮੈਨਿਊਫੈਕਚਰਿੰਗ ਸੈਕਟਰ 9.1 ਫੀਸਦੀ ਦੀ ਦਰ ਨਾਲ ਵਧਿਆ ਹੈ। ਪਿਛਲੇ ਸਾਲ ਇਸ ਮਿਤੀ ਦੌਰਾਨ ਇਹ 8.1 ਫੀਸਦੀ ਦੀ ਰਫਤਾਰ ਨਾਲ ਵਧੀ ਸੀ।
ਇਸ ਤੋਂ ਪਹਿਲਾਂ ਆਰਥਿਕ ਜਾਣਕਾਰਾਂ ਨੇ ਦਾਅਵਾ ਕੀਤਾ ਸੀ ਕਿ ਅਲੋਚਕ ਤਿਮਾਹੀ ‘ਚ ਭਾਰਤੀ ਅਰਥਵਿਵਸਥਾ ਨੂੰ ਮੈਨੀਊਫੈਕਚਰਿੰਗ ਸੈਕਟਰ ਅਤੇ ਉਪਭੋਗਤਾ ਖਰਚ ‘ਚ ਫਾਇਦਾ ਹੋਇਆ ਹੈ। ਇਸ ਦੇ ਚੱਲਦੇ ਕੇਂਦਰ ਸਰਕਾਰ ਆਪਣੇ ਅਨੁਮਾਨ ‘ਤੇ ਖੜਾ ਉਤਰਦੇ ਹੋਏ ਚੀਨ ਨੂੰ ਇਕ ਵਾਰ ਫਿਰ ਗ੍ਰੋਥ ‘ਚ ਪਛਾੜਨ ਦਾ ਆਂਕੜਾ ਜਾਰੀ ਕਰ ਸਕਦੀ ਹੈ। ਉਨ੍ਹਾਂ ਦਾ ਅਨੁਮਾਨ ਸਹੀ ਸਾਬਤ ਹੋਇਆ ਹੈ।
ਉਥੇ ਹੀ ਇਸ ਹਫਤੇ ਦੀ ਸ਼ੁਰੂਆਤ ‘ਚ ਕੇਂਦਰ ਸਰਕਾਰ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਸੁਭਾਸ਼ ਚੰਦਰ ਗਰਗ ਨੇ ਦਾਅਵਾ ਕੀਤਾ ਸੀ ਕਿ ਜਨਵਰੀ-ਮਾਰਚ ਤਿਮਾਹੀ ਦੌਰਾਨ ਏਸ਼ੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ‘ਚ ਜੀ. ਡੀ. ਪੀ. ਗ੍ਰੋਥ 7.3 ਤੋਂ 7.5 ਫੀਸਦੀ ਰਹਿਣ ਦਾ ਅਨੁਮਾਨ ਹੈ।