ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ (2019-20)ਪ੍ਰਬੰਧਕ ਕਮੇਟੀ ਨਿਯੁਕਤ

0
1434

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੇ ਇਕੋ-ਇਕ ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ ਪ੍ਰਬੰਧਕ ਕਮੇਟੀ ਦੇ ਸਾਲਾਨਾ ਜਨਰਲ ਇਜਲਾਸ ਵਿਚ ਪਰਚੀ ਸਿਸਟਮ ਨਾਲ ਚੁਣੀ ਗਈ ਨਵੀਂ ਨਿਯੁਕਤ ਕੀਤੀ ਪ੍ਰਬੰਧਕ ਕਮੇਟੀ ਵਿਚ ਬਤੌਰ ਪ੍ਰਧਾਨ ਨਰਿੰਦਰ ਸਿੰਘ ਬ੍ਰਹਮਪੁਰਾ, ਸਕੱਤਰ ਜਸਕਰਨ ਸਿੰਘ ਵਾਂਦਰ, ਮੀਤ ਪ੍ਰਧਾਨ ਜੁਗਰਾਜ ਸਿੰਘ ਡੁਗਰੀ, ਖਜ਼ਾਨਚੀ ਮੁਖ਼ਤਾਰ ਸਿੰਘ ਚਾਹਲ, ਲੰਗਰ ਸਕੱਤਰ ਹਰਜਿੰਦਰ ਸਿੰਘ ਗੁਜਰਵਾਲ, ਲਾਇਬ੍ਰੇਰੀਅਨ ਦਰਸ਼ਨ ਸਿੰਘ ਝਾੜੂ ਨੰਗਲ, ਦੋ ਆਡੀਟਰ ਕੁਲਦੀਪ ਸਿੰਘ ਮਾਲੂਵਾਲ ਅਤੇ ਬਲਜੀਤ ਸਿੰਘ ਅਤੇ ਪੰਜ ਮੈਂਬਰ ਗੁਰਨਾਮ ਸਿੰਘ ਢਿੱਲੋਂ, ਕੁਲਵੰਤ ਸਿੰਘ ਮਜੂਪੁਰ, ਦੀਪ ਸਿੰਘ ਫੂਲ, ਹਰਨੇਕ ਸਿੰਘ ਭਵਰਾ ਅਤੇ ਜਤਿੰਦਰ ਸਿੰਘ ਡੁਗਰੀ ਨਿਯੁਕਤ ਕੀਤੇ ਗਏ | ਹੈੱਡ ਗ੍ਰੰਥੀ ਗਿਆਨੀ ਦਿਲਬਾਗ ਸਿੰਘ ਵਲੋਂ ਨਵੀਂ ਕਮੇਟੀ ਨੂੰ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿਚ ਸੰਵਿਧਾਨ ਅਨੁਸਾਰ ਨਿਰਪੱਖਤਾ ਨਾਲ ਸੇਵਾ ਕਰਨ ਦੀ ਸਹੁੰ ਚੁਕਾਈ |