ਭਾਰਤ ਤੋਂ ਹਾਂਗਕਾਂਗ ਆਉਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਅਚਾਨਕ ਰੱਦ

0
792

ਹਾਂਗਕਾਂਗ(ਪਚਬ): ਬੀਤੇ ਕੱਲ੍ਹ ਅਚਾਨਕ ਹਾਂਗਕਾਂਗ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਭਾਰਤ ਤੋਂ ਆਉਣ ਵਾਲੀਆਂ ਏਅਰ ਇੰਡੀਆ ਦੀ ਸਭ ਉਡਾਣਾਂ ਅਣਮਿੱਥੇ ਸਮੇਂ ਲਈ ਮੁਅੱਤਲ ਰਹਿਣਗੀਆਂ। ਇੱਸ ਦਾ ਕਾਰਨ ਉਥੋਂ ਆਉਣ ਵਾਲੇ ਮੁਸਾਫ਼ਰਾਂ ਦੇ ਵੱਡੀ ਗਿਣਤੀ ਵਿੱਚ ਕਰੋਨਾ ਪੀੜਤ ਹੋਣਾ ਹੈ। ਅੱਜ ਵੀ ਇੱਕ ਉਡਾਣ ਸਵੇਰੇ ਦਿੱਲੀ ਤੋਂ ਹਾਂਗਕਾਂਗ ਲਈ ਉਡਣੀ ਸੀ ਪਰ ਅਚਾਨਕ ਇੱਸ ਦੇ ਰੱਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬਹੁਤੇ ਕੱਲ ਤੋਂ ਦਿੱਲੀ ਆ ਕੇ ਠਹਿਰੇ ਹੋਏ ਸਨ। ਹੁਣ ਉਹਨਾਂ ਲਈ ਦੋਚਿੱਤੀ ਬਣੀ ਹੋਈ ਹੈ ਕਿ ਦਿੱਲੀ ਹੀ ਰੁੱਕਣ ਜਾ ਫਿਰ ਆਪਣੇ ਘਰ ਵਾਪਸ ਚਲੇ ਜਾਣ। 72 ਘੰਟੇ ਪਹਿਲਾਂ ਲਏ ਕਰੋਨਾ ਨਗੇਟਿਵ ਸਰਟੀਫਿਕੇਟ ਵੀ ਹੁਣ ਨਕਾਰਾ ਹੋ ਗਏ ਹਨ। ਇੱਸ ਲਈ ਉਨ੍ਹਾਂ ਨੂੰ ਫਿਰ ਸਰਟੀਫਿਕੇਟ ਲੈਣ ਲਈ ਪਰੇਸ਼ਾਨੀ ਹੋਵੇਗੀ। ਇੱਸ ਤੋਂ ਇਲਾਵਾ ਉਨ੍ਹਾਂ ਵਲੋਂ ਬੁੱਕ ਕੀਤੇ ਹੋਟਲਾਂ ਦਾ ਕੀ ਬਣੇਗਾ? ਇਹ ਵੀ ਪਤਾ ਨਹੀਂ ਲੱਗ ਰਿਹਾ। ਹਾਲ ਵਿੱਚ ਹੀ ਦਿੱਲੀ ਤੋਂ ਹਾਂਗਕਾਂਗ ਲਈ ਹਫਤੇ ਵਿੱਚ 2 ਉਡਾਣਾਂ ਸੁਰੂ ਹੋਈਆ ਸਨ। ਹਾਂਗਕਾਂਗ ਇਮੀਗਰੇਸ਼ਨ ਅਨੁਸਾਰ ਭਾਰਤ ਵਿੱਚ ਕਰੀਬ 6700 ਹਾਂਗਕਾਂਗ ਵਾਸੀ ਭਾਰਤ ਵਿੱਚ ਸਨ ਜਦ ਉਥੇ ਲਾਕਡੂਉਨ ਲੱਗ ਗਿਆ। ਇਹਨਾਂ ਵਿਚੋਂ 3 ਹਜਾਰ ਵਾਪਸ ਆ ਚੁੱਕੇ ਹਨ। ਕੱਲ ਦੀ ਹਾਂਗਕਾਂਗ ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ਬੀਤੇ ਸ਼ੁਕਰਵਾਰ ਭਾਰਤ ਤੋਂ ਆਈ ਉਡਾਣ ਵਿਚੋਂ 11 ਲੋਕ ਕਰੋਨਾ ਪੀੜਤ ਪਾਏ ਗਏ ਸਨ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।