ਖਿਡਾਰਨ ਨੂੰ ਗਲ ਨਾਲ ਲਾਉਣ ਵਾਲਾ ਕੋਚ ਮੁਅੱਤਲ

0
201
ਕੋਲਕਾਤਾ, 18 ਅਕਤੂਬਰ : ਭਾਰਤੀ ਤੀਰਅੰਦਾਜ਼ੀ ਐਸੋਸੀਏਸ਼ਨ ਨੇ ਅਰਜਨਟੀਨਾ ਵਿੱਚ ਯੂਥ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੌਰਾਨ ਬਰਤਾਨਵੀ ਟੀਮ ਦੀ ਮਹਿਲਾ ਮੈਂਬਰ ਨਾਲ ਕਥਿਤ ਦੁਰਵਿਹਾਰ ਦੇ ਮਾਮਲੇ ਵਿੱਚ ਭਾਰਤ ਦੇ ਕੰਪਾਊਂਡ ਤੀਰਅੰਦਾਜ਼ੀ ਕੋਚ ਸੁਨੀਲ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਘਟਨਾ ਅਧਿਕਾਰਕ ਅਭਿਆਸ ਸੈਸ਼ਨ ਦੌਰਾਨ ਵਾਪਰੀ। ਭਾਰਤ ਨੇ ਜੂਨੀਅਰ ਵਰਗ ਵਿੱਚ ਰਿਕਰਵ ਮਿਕਸਡ ਵਿੱਚ ਸੋਨੇ ਸਮੇਤ ਕੁੱਲ ਤਿੰਨ ਤਗ਼ਮੇ ਜਿੱਤੇ।

ਹਰਿਆਣਾ ਦੇ ਕੋਚ ਨੇ ਬਰਤਾਨਵੀ ਟੀਮ ਦੀ ਮੈਂਬਰ ਨੂੰ ਕਥਿਤ ਤੌਰ ’ਤੇ ਗਲ ਨਾਲ ਲਾ ਲਿਆ ਸੀ। ਉਸ ਨੂੰ ਇਸ ਵਿਹਾਰ ਕਾਰਨ ਤੁਰੰਤ ਦੇਸ਼ ਵਾਪਸ ਭੇਜ ਦਿੱਤਾ ਗਿਆ।                                           -ਪੀਟੀਆਈ