ਖਿਚੜੀ ਕੋਮੀ ਭੋਜਨ ਨਹੀਂ

0
414

ਨਵੀਂ ਦਿੱਲੀ: ਖਿੱਚੜੀ ਭਾਰਤ ਦਾ ਕੌਮੀ ਭੋਜਨ ਨਹੀਂ ਬਣੇਗੀ। ਇਸ ਸਬੰਧੀ ਸਰਕਾਰ ਵੱਲੋਂ ਸਫਾਈ ਦਿੱਤੀ ਗਈ ਹੈ। ਕੇਂਦਰੀ ਫੂਡ ਮੰਤਰੀ ਹਰਸਿਮਰਤ ਬਾਦਲ ਨੇ ਟਵੀਟ ਕਰਕੇ ਸਾਫ ਕੀਤਾ ਹੈ ਕਿ ਖਿੱਚੜੀ ਨੂੰ ਕੌਮੀ ਭੋਜਨ ਨਹੀਂ ਬਣਾਇਆ ਜਾਵੇਗਾ।

ਦਰਅਸਲ ਮਾਮਲਾ ਇਹ ਹੈ ਕਿ ਵਰਲਡ ਫੂਡ ਫੈਸਟੀਵਲ ਦੇ ਦਰਮਿਆਨ ਇਹ ਖ਼ਬਰ ਚਰਚਾ ‘ਚ ਆਈ ਸੀ ਕਿ ਖਿੱਚੜੀ ਨੂੰ ਕੌਮੀ ਭੋਜਨ ਬਣਾਉਣ ਦੀ ਤਿਆਰੀ ਹੈ ਪਰ ਹਰਸਿਮਰਤ ਬਾਦਲ ਨੇ ਇਸ ਤੋਂ ਇਨਾਕਰ ਕੀਤਾ ਹੈ।

ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਵਿਸ਼ਵ ਰਿਕਾਰਡ ਬਣਾਉਣ ਲਈ ਇਸ ਨੂੰ ਭਾਰਤ ਵੱਲੋਂ ਐਂਟਰੀ ਦਿੱਤੀ ਗਈ ਹੈ। ਵਰਲਡ ਫੂਡ ਫੈਸਟੀਵਲ ‘ਚ ਵੱਡੀ ਪੱਧਰ ‘ਤੇ ਇਸ ਦੀ ਚਰਚਾ ਹੋਈ ਹੈ ਤੇ ਦਿੱਲੀ ‘ਚ ਹੋ ਰਿਹਾ ਹੈ।

ਜਾਣਕਾਰੀ ਮੁਤਾਬਕ ਮੰਨੇ ਪ੍ਰਮੰਨੇ ਸ਼ੈਫ ਸੰਜੀਵ ਕਪੂਰ ਫੂਡ ਫੈਸਟੀਵਲ ‘ਚ 800 ਕਿਲੋ ਖਿਚੜੀ ਬਣਾ ਰਹੇ ਹਨ। ਖਿਚੜੀ ਬਣਾਉਣ ਲਈ 1000 ਲੀਟਰ ਤੇ ਹਜ਼ਾਰ ਫੁੱਟ ਚੌੜੀ ਸਮਰੱਥਾ ਵਾਲੀ ਕਹਾੜੀ ਦੀ ਵਰਤੋਂ ਕੀਤੀ ਜਾਏਗੀ।

ਦੱਸਣਯੋਗ ਹੈ ਕਿ ਖਿਚੜੀ ਨੂੰ ਕੌਮੀ ਭੋਜਨ ਬਣਾਉਣ ਨੂੰ ਲੈ ਕੇ ਚਰਚਾ ਇਸ ਕਰਕੇ ਭਖ਼ੀ ਕਿਉਂਕਿ ਬੀਜੇਪੀ ਦੀ ਸਰਕਾਰ ‘ਚ ਹੋਰ ਮਸਲਿਆਂ ‘ਤੇ ਇਸ ਤਰ੍ਹਾਂ ਦਾ ਰੁਖ ਅਪਣਾਇਆ ਜਾਂਦਾ ਰਿਹਾ ਹੈ।