ਕਬਾੜ ਵਿਚੋਂ ਕੀ ਮਿਲਿਆ??

0
966

ਹਾਂਗਕਾਂਗ(ਪਚਬ): ਸਨ 2001 ਦੇ 9ਵੇਂ ਮਹੀਨੇ ਦੀ 11 ਤਾਰੀਕ ਨੂੰ ਦੁਨੀਆਂ ਕਿਵੇਂ ਭੁੱਲ ਸਕਦੀ ਹੈ। ਇਹ ਉਹ ਦਿਨ ਸੀ ਜਦ ਅੱਤਵਾਦ ਦਾ ਸਭ ਤੋਂ ਕਰੂਪ ਚਿਹਰਾ, ਵਰਡ ਟਰੇਡ ਸੈਟਰ ਤੇ ਹਵਾਈ ਜਹਾਜ ਟਕਰਾਉਣਾ ਦੇ ਰੂਪ ਵਿਚ ਸਾਹਮਣੇ ਆਇਆ।ਇਸ ਸਬੰਧੀ ਬਹੁਤ ਸਾਰੀ ਜਾਣਕਾਰੀ ਵੱਖ ਵੱਖ ਰੂਪਾਂ ਵਿਚ ਦੁਨੀਆਂ ਦੇ ਸਾਹਮਣੇ ਆ ਚੁੱਕੀ ਹੈ। ਹੁਣ ਇੱਕ ਵਿਰ ਫਿਰ ਕਰੀਬ 2400 ਤਸਵੀਰਾਂ ਸਾਹਮਣੇ ਆਈਆਂ ਹਨ ਜੋ ਕਿ ਪਹਿਲੀ ਵਾਰ ਲੋਕੀ ਦੇਖ ਰਹੇ ਹਨ। ਅਸਲ ਵਿਚ ਇਕ ਵਿਅਕਤੀ ਨੇ ਇੱਕ ਘਰ ਵਿੱਚ ਲੱਗੀ ਕਲੀਅਸ ਸੇਲ ਵਿਚ ਕੁਝ ਪੁਣੀਆਂ ਸੀਡੀਆਂ ਖਰੀਦ ਲਈਆਂ ਤੇ ਜਦ ਘਰ ਆ ਤੇ ਦੇਖਿਆ ਤਾਂ ਹੈਰਾਨ ਰਹਿ ਗਿਆ। ਇਹ ਵਰਲਡ ਟਰੇਡ ਸੈਟਰ ਵਿਚ ਹੋਏ ਹਮਲੇ ਤੋ ਬਾਅਦ ਕੀਤੀ ਸਫਾਈ ਵੇਲੇ ਦੀਆਂ ਹਨ। ਲਗਦਾ ਹੈ ਇਹ ਤਸਵੀਰਾਂ ਕਿਸੇ ਅਜਿਹੇ ਬੰਦੇ ਨੇ ਖਿਚਿਆ ਹਨ ਜੋ ਕਿ ਇਸ ਕੰਮ ਵਿਚ ਖੁੱਦ ਲੱਗਿਆ ਹੋਇਆ ਸੀ। ਸੀਡੀਆਂ ਖਰੀਦਣ ਵਾਲੇ ਵਿਅਕਤੀ ਨੇ ਇਹ ਤਸਵੀਰਾਂ ਇਕ Flickr ਪੇਜ਼ ਤੇ ਅਪਲੋਡ ਕੀਤੀਆਂ ਹਨ, ਜਿਨਾਂ ਨੂੰ ਹੇਠ ਦਿਤੇ ਲਿੰਕ ਤੋ ਦੇਖਿਆ ਜਾ ਸਕਦਾ ਹੈ।
10-04-01 PM 109-0988_IMG