ਕੇਰਲਾ ਹੜ੍ਹ ਪੀੜਤਾ ਲਈ ਰੇਲਵੇ ਦਾ ਅਹਿਮ ਫੈਸਲਾ

0
304

ਅੰਮਿ੍ਤਸਰ : -ਕੇਰਲ ‘ਚ ਆਏ ਭਿਆਨਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਭਾਰਤੀ ਰੇਲਵੇ ਨੇ ਇਕ ਮਿਸਾਲੀ ਫ਼ੈਸਲਾ ਲਿਆ ਹੈ | ਭਾਰਤੀ ਰੇਲਵੇ ਵਲੋਂ ਹੜ੍ਹਾਂ ਨੂੰ ਮੁੱਖ ਰੱਖਦਿਆਂ ਇਹ ਫ਼ੈਸਲਾ ਕੀਤਾ ਹੈ ਕਿ ਜੋ ਵੀ ਕੋਈ ਵਿਅਕਤੀ ਜਾਂ ਕੋਈ ਸੰਸਥਾ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਜਿਹੜੀ ਸਮਗਰੀ ਭੇਜਣਾ ਚਾਹੁੰਦੇ ਹਨ ਉਹ ਰੇਲਵੇ ਦੇ ਪਾਰਸਲ ਵਿਭਾਗ ਰਾਹੀਂ ਬਿਨਾਂ ਕਿਸੇ ਕਿਰਾਏ ਦੇ ਰੇਲਗੱਡੀਆਂ ਰਾਹੀਂ ਸਾਮਾਨ ਭੇਜ ਸਕਦੇ ਹਨ ਅਤੇ ਇਹ ਫ਼ੈਸਲਾ ਪੂਰੇ ਦੇਸ਼ ‘ਚ ਲਾਗੂ ਹੋਇਆ ਹੈ | ਦੱਸਣਯੋਗ ਹੈ ਕਿ ਜੇਕਰ ਕੋਈ ਵਿਅਕਤੀ ਰੇਲਗੱਡੀਆਂ ‘ਚ ਪਾਰਸਲ ਰਾਹੀਂ ਸਾਮਾਨ ਭੇਜਦਾ ਹੈ ਤਾਂ ਉਨ੍ਹਾਂ ਨੂੰ ਪਾਰਸਲ ਵਿਭਾਗ ਕੋਲ ਪੈਸੇ ਜਮਾਂ ਕਰਵਾਉਣੇ ਪੈਂਦੇ ਸਨ | ਇਸ ਸਬੰਧੀ ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਡੀ.ਸੀ.ਐਮ. ਹਰੀ ਮੋਹਨ ਅਤੇ ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਡਾਇਰੈਕਟਰ ਅੰਮਿ੍ਤ ਸਿੰਘ ਅਤੇ ਕਮਰਸ਼ੀਅਲ ਇੰਸਪੈਕਟਰ ਦੀਪਕ ਕੇ.ਪੀ. ਜੋਜ਼ਫ ਨੇ ਦੱਸਿਆ ਕਿ ਲੋਕ ਜਾਂ ਕੋਈ ਵੀ ਸੰਸਥਾ ਦੇਸ਼ ਦੇ ਕਿਸੇ ਵੀ ਰੇਲਵੇ ਸਟੇਸ਼ਨ ਦੇ ਪਾਰਸਲ ਵਿਭਾਗ ਰਾਹੀਂ ਕੇਰਲ ਦੇ ਕਿਸੇ ਵੀ ਸਟੇਸ਼ਨ ‘ਤੇ ਲੋਕਾਂ ਨੂੰ ਰਾਹਤ ਸਮਗਰੀ ਭੇਜ ਸਕਦੇ ਹਨ | ਉਨ੍ਹਾਂ ਦੱਸਿਆ ਕਿ ਬਿਨਾਂ ਕਿਸੇ ਕਿਰਾਏ ਦੇ ਇਹ ਸਹੂਲਤ 31 ਅਗਸਤ ਤੱਕ ਲਾਗੂ ਰਹੇਗੀ |