ਓਵਰ ਟਾਈਮ ਕਰਨ ਵਾਲੇ ਸਾਵਧਾਨ!

0
521

ਓਵਰ ਟਾਈਮ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਤੁਹਾਡੇ ਰਿਸ਼ਤਿਆਂ ਵਿੱਚ ਵੀ ਟਕਰਾਅ ਪੈਦਾ ਕਰ ਸਕਦਾ ਹੈ।
ਇੱਕ ਨਵੀਂ ਖੋਜ ਵਿੱਚ ਇਸ ਦਾ ਖੁਲਾਸਾ ਹੋਇਆ ਹੈ ਕਿ ਓਵਰ ਟਾਈਮ ਨਾਲ ਨਿੱਜੀ ਸਬੰਧਾਂ ਵਿੱਚ ਤਣਾਅ ਪੈਦਾ ਹੋ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਲੋਕ ਘਰਾਂ ਵਿੱਚ ਦਫਤਰ ਦਾ ਕੰਮ ਲੈ ਆਉਂਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਘਰ ਦੇ ਬਾਕੀ ਕੰਮ ਕਰਨ ਵਿੱਚ ਕਾਫੀ ਮੁਸ਼ਕਲਾਂ ਆਉਂਦੀਆਂ ਹਨ
ਅਮਰੀਕਾ ਦੇ ਪੈਂਸਿਲਵੇਨੀਆ ਸਥਿਤ ਲੇਪਘ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਲਿਊਬਾ ਬੇਲਕਿਨ ਦਾ ਕਹਿਣਾ ਹੈ ਕਿ ਅਜਿਹਾ ਹੋਣ ਨਾਲ ਲੋਕਾਂ ਦੇ ਜੀਵਨ ਵਿੱਚ ਤਣਾਅ ਪੈਦਾ ਹੋ ਜਾਂਦਾ ਹੈ। ਉਨ੍ਹਾਂ ਦੇ ਰਿਸ਼ਤਿਆਂ ਵਿੱਚ ਅਸੰਤੁਸ਼ਟੀ ਆ ਜਾਂਦੀ ਹੈ। ਲੋਕਾਂ ਦੀ ਸਿਹਤ ’ਤੇ ਵੀ ਬੁਰਾ ਅਸਰ ਪੈਂਦਾ ਹੈ।
ਅਜਿਹੇ ਵਿੱਚ ਖੋਜੀ ਸਲਾਹ ਦਿੰਦੇ ਹਨ ਕਿ ਆਪਣੇ ਆਰਾਮ ਦੇ ਘੰਟਿਆਂ ਵਿੱਚ ਕੰਮ ਕਰਨ ਦੀ ਬਜਾਏ ਘਰ ਨੂੰ ਸਮਾਂ ਦਿਓ।
ਇਹ ਖੋਜ ਸ਼ਿਕਾਗੋ ਵਿੱਚ ਅਕੈਡਮੀ ਆਫ ਮੈਨੇਜਮੈਂਟ ਦੀ ਸਾਲਾਨਾ ਬੈਠਕ ਵਿੱਚ ਪੇਸ਼ ਕੀਤੀ ਗਈ ਹੈ।