ਕਿਸ ਨੇ ਕੀਤੀ ਟਰੰਪ ਦੀ ਬੇਇਜ਼ਤੀ?

0
213

ਹਨੋਈ (ਏਜੰਸੀ)-ਅਮਰੀਕਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਯੋਂਗ ਉਨ ਨੇ ਉਨ੍ਹਾਂ ਨੂੰ ‘ਬੁੱਢਾ’ ਕਹਿ ਕੇ ਅਪਮਾਨਿਤ ਕੀਤਾ ਹੈ ਪਰ ਉਹ ਉਨ੍ਹਾਂ ਨੂੰ ਕਦੇ ਵੀ ‘ਛੋਟਾ ਤੇ ਮੋਟਾ’ ਨਹੀਂ ਕਹਿਣਗੇ | ਜ਼ਿਕਰਯੋਗ ਹੈ ਕਿ ਟਰੰਪ ਨੇ ਇਹ ਬਿਆਨ ਵੀਅਤਨਾਮ ‘ਚ ਹੋਏ ਏਸ਼ੀਆ-ਪੈਸੀਫਿਕ ਆਰਥਿਕ ਸਹਿਯੋਗ (ਏ.ਪੀ.ਈ.ਸੀ.) ਸੰਮੇਲਨ ਵਿਚ ਸ਼ਾਮਿਲ ਹੋਣ ਤੋਂ ਬਾਅਦ ਦਿੱਤਾ | ਇਸ ਤੋਂ ਇਲਾਵਾ ਉਨ੍ਹਾਂ ਟਵੀਟ ਕਰਦੇ ਹੋਏ ਇਹ ਵੀ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਉੱਤਰੀ ਕੋਰੀਆ ਦੇ ਪ੍ਰਮਾਣੂ ਤੇ ਮਿਜ਼ਾਇਲ ਪ੍ਰੋਗਰਾਮ ਕਾਰਨ ਉਸ ਿਖ਼ਲਾਫ਼ ਸਖ਼ਤ ਪਾਬੰਦੀਆਂ ਲਾਉਣ | ਜ਼ਿਕਰਯੋਗ ਹੈ ਕਿ ਟਰੰਪ ਦੇ ਚੀਨ ਦੌਰੇ ‘ਤੇ ਸ਼ੀ ਨੇ ਅਮਰੀਕਾ ਨੂੰ ਅਜਿਹਾ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਉੱਤਰੀ ਕੋਰੀਆ ਪ੍ਰਤੀ ਆਪਣਾ ਨਜ਼ਰੀਆ ਬਦਲਣਗੇ | ਇਕ ਟਵੀਟ ਰਾਹੀਂ ਟਰੰਪ ਨੇ ਕਿਹਾ ਕਿ ਕਿਮ ਨੇ ਮੈਨੂੰ ਬੁੱਢਾ ਕਹਿ ਕੇ ਮੇਰਾ ਅਪਮਾਨ ਕਿਉਂ ਕੀਤਾ? ਜਦੋਂ ਕਿ ਮੈਂ ਉਨ੍ਹਾਂ ਨੂੰ ‘ਛੋਟਾ ਤੇ ਮੋਟਾ’ ਕਦੇ ਨਹੀਂ ਕਹਾਂਗਾ | ਮੈਂ ਉਸ ਦਾ ਮਿੱਤਰ ਬਣਨ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹਾਂ ਅਤੇ ਹੋ ਸਕਦਾ ਹੈ ਕਿ ਅਜਿਹਾ ਕਦੇ ਹੋ ਜਾਵੇ | ਹਾਨੋਈ ‘ਚ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਇਹ ਬਹੁਤ ਹੀ ਚੰਗਾ ਹੋਵੇਗਾ ਜੇਕਰ ਉਹ ਅਤੇ ਕਿਮ ਦੋਸਤ ਬਣ ਜਾਣ | ਉਨ੍ਹਾਂ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਹੋਵੇਗਾ ਪਰ ਇਸ ਦੀ ਸੰਭਾਵਨਾ ਹੈ |