ਕਰੋਨਾ ਤਾਜ਼ਾ ਹਲਾਤ: ਪੰਜਾਬ ਵਿਚ ਵੀ ਇਕ ਪੀੜਤ ਦੀ ਪੁਸ਼ਟੀ ਤੋ ਬਾਅਦ ਭਾਰਤ ਵਿਚ ਕੁਲ ਗਿਣਤੀ 45

0
719

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਸੋਮਵਾਰ ਸਵੇਰੇ ਵਧ ਕੇ 45 ਹੋ ਗਈ, ਜਦੋਂ ਕਿ ਨਵੇਂ ਕੇਸ ਪੰਜਾਬ, ਕਰਨਾਟਕ, ਕੇਰਲ, ਨਵੀਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਸਾਹਮਣੇ ਆਏ ਹਨ। ਇਸ ਵਿਚ 40 ਐਕਟਿਵ ਕੇਸ ਅਤੇ ਤਿੰਨ ਕੇਸ ਉਹ ਸ਼ਾਮਲ ਹਨ ਜੋ ਕੇਰਲ ਵਿਚ ਪਹਿਲਾਂ ਹੀ ਠੀਕ ਹੋ ਚੁੱਕੇ ਹਨ।
ਪੁਣੇ ਦੀ ਐੱਨਆਈਵੀ ਦੀ ਰਿਪੋਰਟ ਤੋਂ ਸੋਮਵਾਰ ਸ਼ਾਮ ਨੂੰ ਪੁਸ਼ਟੀ ਕੀਤੀ ਗਈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਦੋ ਵਿਅਕਤੀਆਂ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਉਨ੍ਹਾਂ ਵਿਚੋਂ ਇਕ ਕੋਰੋਨਾ ਵਾਇਰਸ ਨਾਲ ਪੌਜ਼ੀਟਿਵ ਪਾਇਆ ਗਿਆ ਹੈ। ਪੰਜਾਬ ‘ਚ ਕੋਰੋਨਾ ਦੇ ਪਹਿਲੇ ਮਾਮਲੇ ਦਾ ਮਰੀਜ਼ ਹੁਸ਼ਿਆਰਪੁਰ ਤੋਂ ਹੈ ਅਤੇ ਉਹ ਇਟਲੀ ਦੀ ਯਾਤਰਾ ਕਰ ਕੇ ਆਇਆ ਸੀ।
ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਤਾਬਿਕ ਦੇਸ਼ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ ਕੁੱਲ 43 ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਵਿਚੋਂ ਪੌਜ਼ੀਟਿਵ 3 ਮਰੀਜ਼ਾਂ ਨੂੰ ਹੁਣ ਡਿਸਚਾਰਜ ਕਰ ਦਿੱਤਾ ਗਿਆ ਹੈ। ਨਵੇਂ ਮਾਮਲੇ ਦਿੱਲੀ, ਯੂਪੀ, ਕੇਰਲ ਤੇ ਜੰਮੂ ਤੋਂ ਸਾਹਮਣੇ ਆਏ ਹਨ।
ਕੇਰਲ ‘ਚ ਤਿੰਨ ਸਾਲ ਦੇ ਬੱਚੇ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਬੱਚਾ ਹਾਲ ਹੀ ‘ਚ ਇਟਲੀ ਤੋਂ ਪਰਿਵਾਰ ਸਮੇਤ ਆਇਆ ਹੈ। ਉੱਥੇ ਹੀ ਜੰਮੂ ‘ਚ ਵੀ 63 ਸਾਲਾ ਔਰਤ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਔਰਤ ਹਾਲ ਹੀ ‘ਚ ਈਰਾਨ ਦੀ ਯਾਤਰਾ ਤੋਂ ਪਰਤੀ ਸੀ।
Live Coronavirus News Updates :

– ਈਰਾਨ ‘ਚ ਕੋਰੋਨਾ ਵਾਇਰਸ ਨਾਲ 43 ਹੋਰ ਲੋਕਾਂ ਦੀ ਮੌਤ, ਗਿਣਤੀ ਵੱਧ ਕੇ 237 ਹੋਈ।

-ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨਾਲ ਕੋਰੋਨਾ ਵਾਇਰਸ ਸਬੰਧੀ ਬੈਠਕ ਤੋਂ ਬਾਅਦ ਕਿਹਾ ਕਿ ਜੇਕਰ ਮਾਮਲੇ ਵਧਦੇ ਹਨ ਤਾਂ ਅਸੀਂ ਦਿੱਲੀ ਸਰਕਾਰ ਨੂੰ ਆਇਸੋਲੇਸ਼ਨ ਵਾਰਡਾਂ, ਸੰਗਰੋਧ ਸਹੂਲਤਾਂ, ਡਾਕਟਰਾਂ ਦੀ ਉਪਲਬਧਤਾ, ਸੰਪਰਕ ਟ੍ਰੇਸਿੰਗ ਤੇ ਹੋਰ ਸਾਵਧਾਨੀਆਂ ਲਈ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ 18 ਜਨਵਰੀ ਨੂੰ ਅਸੀਂ 7 ਹਵਾਈ ਅੱਡਿਆਂ ‘ਤੇ ਸਕ੍ਰੀਨਿੰਗ ਸ਼ੁਰੂ ਕੀਤੀ ਤੇ ਹੁਣ 30 ਹਵਾਈ ਅੱਡਿਆਂ ਨੂੰ ਸਕ੍ਰੀਨਿੰਗ ਤਹਿਤ ਰੱਖਿਆ ਗਿਆ ਹੈ। ਹੋਰਨਾਂ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਹਵਾਈ ਅੱਡਿਆਂ ‘ਤੇ ਦੇਖਿਆ ਜਾ ਰਿਹਾ ਹੈ, ਹੁਣ ਤਕ 8,74,708 ਯਾਤਰੀਆਂ ਦੀ ਸਕ੍ਰੀਨਿੰਗ ਹੋ ਚੁੱਕੀ ਹੈ।

-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਮੈਟਰੋ ਦੇ ਡੱਬਿਆਂ ਤੇ ਡੀਟੀਸੀ ਬੱਸਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਨਾਲ ਹੀ ਉਨ੍ਹਾਂ ਸਲਾਹ ਦਿੱਤੀ ਕਿ ਜਿਹੜੇ ਲੋਕ ਸਿਹਤਮੰਦ ਹਨ, ਉਨ੍ਹਾਂ ਨੂੰ ਫੇਸ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ।

-ਕੈਲੀਫੋਰਨੀਆ ‘ਚ ਨਾਸਾ ਦੇ ਰਿਸਰਚ ਸੈਂਟਰ ‘ਚ ਕੋਰੋਨਾ ਵਾਇਰਸ ਦੇ ਇਕ ਮਰੀਜ਼ ਦੀ ਪੁਸ਼ਟੀ ਹੋਈ ਹੈ। ਐਤਵਾਰ ਨੂੰ ਨਾਸਾ ਨੇ ਆਪਣਏ ਮੁਲਾਜ਼ਮਾਂ ਨੂੰ ਘਰੋਂ ਹੀ ਕੰਮ ਕਰਨਦਾ ਹੁਕਮ ਦਿੱਤਾ ਹੈ।

-ਜਾਣਕਾਰੀ ਮੁਤਾਬਿਕ ਦੁਬਈ ਤੋਂ ਆਏ ਇਕ ਵਿਅਕਤੀ ‘ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਆਇਸੋਲੇਸ਼ਨ ਵਾਰਡ ‘ਚ ਭਰਤੀ ਕਰਵਾਇਆ ਗਿਆ ਸੀ। ਹਸਪਤਾਲ ਦੇ ਮੁਲਾਜ਼ਮਾਂ ਨਾਲ ਬਹਿਸ ਤੋਂ ਬਾਅਦ ਉਹ ਇਹ ਕਹਿ ਕੇ ਉੱਥੋਂ ਚਲਾ ਗਿਆ ਕਿ ਉਹ ਇਕ ਨਿੱਜੀ ਹਸਪਤਾਲ ‘ਚ ਇਲਾਜ ਕਰਵਾਏਗਾ।

-ਮੁੰਬਈ ‘ਚ ਹੋਲਿਕਾ ਦਹਿਨ ਮੌਕੇ ਵਰਲੀ ‘ਚ ਕੋਰੋਨਾ ਵਾਇਰਸ ਦੀ ਥੀਮ ‘ਤੇ ਆਧਾਰਿਤ ‘ਕੋਰੋਨਾਸੁਰ’ ਦਾ ਪੁਤਲਾ ਲਾਇਆ ਗਿਆ ਹੈ।

-ਦਿੱਲੀ ‘ਚ ਕੋਰੋਨਾ ਵਾਇਰਸ ਸਬੰਧੀ ਨਿਰਮਾਣ ਭਵਨ ‘ਚ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ-ਰਾਜਪਾਲ ਅਨਿਲ ਬੈਜਲ ਦੀ ਬੈਠਕ ਚੱਲ ਰਹੀ ਹੈ।

-ਪੱਛਮੀ ਬੰਗਾਲ ਸਰਕਾਰ ਦੇ ਸਿਹਤ ਅਧਿਕਾਰੀਆਂ ਨੇ ਫੁਲਵਾਰੀ ਇੰਟੀਗ੍ਰੇਟਿਡ ਚੈੱਕ ਪੋਸਟ ‘ਤੇ ਇਕ ਆਰਜ਼ੀ ਮੈਡੀਕਲ ਕੈਂਪ ਤਿਆਰ ਕੀਤਾ ਹੈ। ਇਸ ਕੈਂਪ ‘ਚ ਬੰਗਲਾਦੇਸ਼, ਭੂਟਾਨ ਤੇ ਨੇਪਾਲ ਤੋਂ ਭਾਰਤ ਆਉਣ ਵਾਲੇ ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਰਹੀ ਹੈ।

-ਦਿੱਲੀ ਏਅਰਪੋਰਟ : ਏਅਰਪੋਰਟ ਨੂੰ ਸੁਰੱਖਿਅਤ ਰੱਖਣ ਤੇ ਕੋਰੋਨਾ ਵਾਇਰਸ ਨੂੰ ਦੂਰ ਰੱਖਣ ਲਈ ਸਾਵਧਾਨੀ ਵਰਤੀ ਜਾ ਰਹੀ ਹੈ। ਹੁਣ COVID-19 ਨੂੰ ਲੈ ਕੇ ਤਿਆਰ ਰਹਿਣ ਦਾ ਸਮਾਂ ਹੈ। ਛੋਟੀਆਂ ਸਾਵਧਾਨੀਆਂ ਤੇ ਯੋਜਨਾਵਾਂ ਵੱਡਾ ਬਦਲਾਅ ਲਿਆ ਸਕਦੀਆਂ ਹਨ।

-ਸ੍ਰੀਨਗਰ ‘ਚ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਈਰਾਨ ‘ਚ ਫਸੇ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

Jammu & Kashmir: External Affairs Minister Dr S Jaishankar in Srinagar meets family members of the students who are stuck in Iran. More details awaited. #CoronaViruspic.twitter.com/mcEm6f34JT

— ANI (@ANI) March 9, 2020

-ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ ਦੇਸ਼ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ ਕੁੱਲ 43 ਮਾਮਲੇ ਸਾਹਮਣੇ ਆਏ ਹਨ, ਇਨ੍ਹਾਂ ਵਿਚੋਂ 40 ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹਨ। ਕੇਰਲ ਦੇ ਕੋਰੋਨਾ ਵਾਇਰਸ ਪੌਜ਼ੀਟਿਵ 3 ਮਰੀਜ਼ਾਂ ਨੂੰ ਹੁਣ ਡਿਸਚਾਰਜ ਕਰ ਦਿੱਤਾ ਗਿਆ ਹੈ।

-ਕਤਰ ਨੇ ਇਟਲੀ ਤੋਂ ਆਉਣ ਤੇ ਜਾਣ ਵਾਲੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਬੰਗਲਾਦੇਸ਼, ਚੀਨ, ਮਿਸਰ, ਭਾਰਤ, ਈਰਾਨ, ਇਰਾਕ, ਲਿਬਨਾਨ, ਨੇਪਾਲ, ਪਾਕਿਸਤਾਨ, ਫਿਲਪੀਨ, ਦੱਖਣੀ ਕੋਰੀਆ, ਸ੍ਰੀਲੰਕਾ, ਸੀਰੀਆ ਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਦੇ ਪ੍ਰਵੇਸ਼ ‘ਤੇ ਰੋਕ ਲਗਾ ਦਿੱਤੀ ਹੈ।

-IPL2020 ਨੂੰ ਕੋਰੋਨਾ ਵਾਇਰਸ ਕਾਰਨ ਮੁਲਤਵੀ ਕੀਤੇ ਜਾਣ ਦੇ ਸਵਾਲ ‘ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਸੂਤਰਾਂ ਦਾ ਕਹਿਣਾ ਹੈ ਕਿ IPL ‘ਚ ਹਾਲੇ ਸਮਾਂ ਹੈ। ਹੁਣ ਤਕ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਅਸੀਂ ਸਥਿਤੀ ਦੀ ਨਿਗਰਾਨੀ ਕਰ ਰਹੇ ਹਾਂ, ਅਸੀਂ ਪੂਰੀ ਸਾਵਧਾਨੀ ਵਰਤਾਂਗੇ।

-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ 31 ਮਾਰਚ, 2020 ਤਕ ਤੁਰੰਤ ਦਿੱਲੀ ‘ਚ ਐੱਨਜੀਟੀ ਦੇ ਦਫ਼ਤਰ ‘ਚ ਬਾਇਓਮੈਟ੍ਰਿਕ ਮਸ਼ੀਨਾਂ ਦੀ ਵਰਤੋਂ ‘ਤੇ ਰੋਕ ਲਾਉਣ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।

-ਕੇਂਦਰੀ ਸਿਹਤ ਮੰਤਰਾਲੇ ਦੇ ਵਿਸ਼ੇਸ਼ ਸਕੱਤਰ (ਸਿਹਤ), ਸੰਜੀਵ ਕੁਮਾਰ ਨੇ ਦੱਸਿਆ ਕਿ ਹੁਣ ਤਕ ਕੋਰੋਨਾ ਵਾਇਰਸ ਦੇ ਕੁੱਲ 42 ਮਾਮਲਿਆਂ ਦੀ ਪੁਸ਼ਟੀ ਹੋਈ ਹੈ।

-ਮਹਾਰਾਸ਼ਟਰ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ 15 ਲੋਕ ਹਾਲੇ ਵੀ ਨਿਗਰਾਨੀ ਹੇਠ ਹਨ ਜਦਕਿ 258 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਸੂਬੇ ‘ਚ ਹੁਣ ਤਕ ਕੋਰੋਨਾ ਵਾਇਰਸ ਦੇ ਸੰਕ੍ਰਮਣ ਦਾ ਇਕ ਵੀ ਪੌਜ਼ੀਟਿਵ ਮਾਮਲਾ ਨਹੀਂ ਪਾਇਆ ਗਿਆ ਹੈ।

-ਜੰਮੂ ਤੇ ਕਸ਼ਮੀਰ ਦੇ ਪ੍ਰਮੁੱਖ ਸਕੱਤਰ ਯੋਜਨਾ, ਰੋਹਿਤ ਕੰਸਲ ਨੇ ਦੱਸਿਆ ਕਿ ਜੰਮੂ ਦੇ ਸਤਵਾਰੀ ਤੇ ਸਰਵਾਲ ਖੇਤਰਾਂ ‘ਚ 400 ਵਿਅਕਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਨ੍ਹਾਂ ਖੇਤਰਾਂ ‘ਚ ਆਂਗਨਬਾੜੀ ਕੇਂਦਰ 31 ਮਾਰਚ ਤਕ ਬੰਦ ਕਰ ਦਿੱਤੇ ਗਏ ਹਨ।

Rohit Kansal, Principal Secretary Planning, Jammu & Kashmir: 400 persons are under surveillance in Satwari and Sarwal areas of Jammu. Anganwadi centers in these areas have been closed till March 31. #CoronaVirus (File pic) pic.twitter.com/JmWbY4TQCL

— ANI (@ANI) March 9, 2020

-ਜੰਮੂ-ਕਸ਼ਮੀਰ ‘ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। 63 ਸਾਲਾ ਔਰਤ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਔਰਤ ਉਨ੍ਹਾਂ ਦੋ ਯਾਤਰੀਆਂ ‘ਚੋਂ ਇਕ ਸੀ ਜਿਹੜੇ ਹਾਲ ਹੀ ‘ਚ ਈਰਾਨ ਤੋਂ ਪਰਤੇ ਸਨ। ਜਾਂਚ ਦੌਰਾਨ ਦੋਵਾਂ ‘ਚ ਹੀ ਵਾਇਰਸ ਦਾ ਜ਼ਿਆਦਾ ਪੱਧਰ ਪਾਇਆ ਗਿਆ ਸੀ। ਅਧਿਕਾਰੀਆਂ ਮੁਤਾਬਿਕ ਔਰਤ ਦਾ ਸਰਕਾਰੀ ਮੈਡੀਕਲ ਕਾਲਜ (ਜੀਐੱਮਸੀ) ਦੇ ਆਇਸੋਲੇਸ਼ਨ ਵਾਰਡ ‘ਚ ਇਲਾਜ ਚੱਲ ਰਿਹਾ ਹੈ ਤੇ ਹਾਲਤ ਫਿਲਹਾਲ ਸਥਿਰ ਹੈ।

-ਕੋਰੋਨਾ ਵਾਇਰਸ ਕਾਰਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਾਲ ਹੋਲੀ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ।

-ਕੇਰਲ : ਪਠਾਨਮਥਿੱਟਾ ਜ਼ਿਲ੍ਹਾ ਕਲੈਕਟਰ ਨੇ ਜ਼ਿਲ੍ਹੇ ਦੇ ਸਾਰੇ ਵਿਦਿਅਕ ਅਦਾਰਿਆਂ ਨੂੰ 3 ਦਿਨਾਂ ਤਕ ਬੰਦ ਰੱਖਣ ਦਾ ਹੁਕਮ ਦਿੱਤਾ ਹੈ। ਹਾਲਾਂਕਿ ਕਲਾਸ 10 ਦੀਆਂ ਜਮਾਤਾਂ ਤੈਅ ਪ੍ਰੋਗਰਾਮ ਅਨੁਸਾਰ ਹੋਣਗੀਆਂ। ਕੋਰੋਨਾ ਵਾਇਰਸ ਦੇ 5 ਨਵੇਂ ਮਰੀਜ਼ਾਂ ਨੂੰ ਆਇਸੋਲੇਸ਼ਨ ਵਾਰਰਡ ‘ਚ ਭਰਤੀ ਕੀਤਾ ਗਿਆ ਹੈ।

-ਡਾ. ਐੱਨਕੇ ਕੁਟੱਪਣ, ਐਰਨਾਕੁਲਮ ਜ਼ਿਲ੍ਹਾ ਮੈਡੀਕਲ ਅਧਿਕਾਰੀ : ਬੱਚਾ ਆਪਣੇ ਮਾਤਾ-ਪਿਤਾ ਨਾਲ ਇਟਲੀ ਤੋਂ 7 ਮਾਰਚ ਨੂੰ ਕੋੱਚੀ ਪੁੱਜਾ। ਹਵਾਈ ਅੱਡੇ ‘ਤੇ ਸਕ੍ਰੀਨਿੰਗ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਕਾਲਜ ‘ਚ ਸ਼ਿਫਟ ਕਰ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਤੇ ਮਾਤਾ ਨੂੰ ਮੈਡੀਕਲ ਕਾਲਜ ਦੇ ਆਇਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ।

Dr. NK Kuttappan, Ernakulam Dist Medical Officer: The child arrived in Kochi on 7th Mar from Italy with his parents. He was transferred to the medical college after screening at the airport. His father&mother are under observation at isolation ward of the medical college. #Keralahttps://t.co/TzohuJXasE

— ANI (@ANI) March 9, 2020

3 ਸਾਲ ਦੇ ਬੱਚੇ ‘ਚ ਵਾਇਰਸ ਦੀ ਪੁਸ਼ਟੀ

ਕੇਰਲ : ਹਾਲ ਹੀ ‘ਚ ਇਟਲੀ ਤੋਂ ਆਏ 3 ਸਾਲ ਦੇ ਬੱਚੇ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਬੱਚੇ ਨੂੰ ਐਰਨਾਕੁਲਮ ਮੈਡੀਕਲ ਕਾਲਜ ‘ਚ ਆਇਸੋਲੇਸ਼ਨ ਵਾਰਡ ‘ਚ ਰੱਖਿਆ ਗਿਆ ਹੈ।
ਕੇਰਲ ‘ਚ ਵਧ ਰਿਹਾ ਅੰਕੜਾ
ਕੇਰਲ ਦੇ ਪੰਜ ਤੇ ਉੱਤਰ ਪ੍ਰਦੇਸ਼ ਦੇ ਦੋ ਨਵੇਂ ਮਾਮਲਿਆਂ ਨੂੰ ਮਿਲਾ ਕੇ ਦੇਸ਼ ਭਰ ‘ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਮਾਮਲਿਆਂ ਦੀ ਗਿਣਤੀ 45 ਹੋ ਗਈ ਹੈ। ਕੇਰਲ ‘ਚ ਜਿਹੜੇ 5 ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ ਤਿੰਨ ਲੋਕ 29 ਫਰਵਰੀ ਨੂੰ ਇਟਲੀ ਤੋਂ ਪਰਤੇ ਸਨ ਪਰ ਉਨ੍ਹਾਂ ਨੇ ਨਾ ਸਿਰਫ਼ ਇਹ ਜਾਣਕਾਰੀ ਲੁਕਾਈ ਬਲਕਿ ਕੋਚੀਨ ਇੰਟਰਨੈਸ਼ਨਲ ਏਅਰਪੋਰਟ ‘ਤੇ ਸਕ੍ਰੀਨਿੰਗ ਤੋਂ ਬੱਚ ਕੇ ਵੀ ਨਿਕਲ ਗਏ ਸਨ। ਅਜਿਹੇ ਲੋਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ ਜਿਹੜੇ ਵਿਦੇਸ਼ ਤੋਂ ਵਾਪਸੀ ਦੀ ਜਾਣਕਾਰੀ ਲੁਕਾ ਰਹੇ ਹਨ।
ਏਮਜ਼ ‘ਚ ਆਇਸੋਲੇਸ਼ਨ ਵਾਰਡ ਸ਼ੁਰੂ ਕਰਨ ਦੀ ਹਦਾਇਤ
ਕੋਰੋਨਾ ਵਾਇਰਸ ਦੇ ਸੰਕ੍ਰਮਣ ਦੇ ਇਲਾਜ ਦੀਆਂ ਸਹੂਲਤਾਂ ‘ਚ ਵਿਸਤਾਰ ਲਈ ਕੇਂਦਰੀ ਸਿਹਤ ਮੰਤਰਾਲੇ ਨੇ ਏਮਜ਼ ਨੂੰ ਵੀ ਆਇਸੋਲੇਸ਼ਨ ਵਾਰਡ ਸ਼ੁਰੂ ਕਰਨ ਦੀ ਹਦਾਇਤ ਦਿੱਤੀ ਹੈ। ਇਸ ਤਹਿਤ ਟ੍ਰਾਮਾ ਸੈਂਟਰ ਦੇ ਨਿਊ ਐਮਰਜੈਂਸੀ ‘ਚ ਆਇਸੋਲੇਸ਼ਨ ਵਰਾਡ ‘ਚ 20 ਬੈੱਡਾਂ ਦੀ ਵਿਵਸਥਾ ਕਰਨ ਨੂੰ ਕਿਹਾ ਗਿਆ ਹੈ। ਇਸ ਤੋਂ ਇਲਾਵਾ ਏਮਜ਼ ਨੂੰ ਝੱਜਰ ਸਥਿਤ ਰਾਸ਼ਟਰੀ ਕੈਂਸਰ ਸੰਸਥਾਨ (ਐੱਨਸੀਆਈ) ‘ਚ ਵੀ 125 ਬੈੱਡਾਂ ਦੀ ਵਿਵਸਥਾ ਕਰਨ ਦੀ ਗੱਲ ਕਹੀ ਗਈ ਹੈ ਤਾਂ ਜੋ ਸ਼ੱਕੀ ਮਰੀਜ਼ਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ‘ਤੇ ਮਰੀਜ਼ਾਂ ਨੂੰ ਆਇਸੋਲੇਸ਼ਨ ਵਾਰਡ ‘ਚ ਭਰਤੀ ਕੀਤਾ ਜਾ ਸਕੇ।