ਇੰਡੀਅਨ ਐਸੋਸੀਏਸ਼ਨ ਹਾਂਗਕਾਂਗ ਵਲੋਂ ਭਾਰਤੀ ਆਜ਼ਾਦੀ ਦਿਵਸ ਸਬੰਧੀ ਸਮਾਗਮ

0
281

ਹਾਂਗਕਾਂਗ (ਜੰਗ ਬਹਾਦਰ ਸਿੰਘ)-ਇੰਡੀਅਨ ਐਸੋਸੀਏਸ਼ਨ ਹਾਂਗਕਾਂਗ ਵਲੋਂ ਭਾਰਤ ਦੇ ਆਜ਼ਾਦੀ ਦਿਵਸ ਸਬੰਧੀ ਸਮਾਗਮ ਹਾਂਗਕਾਂਗ ਕਲੱਬ ਵਿਖੇ ਕਰਵਾਇਆ ਗਿਆ | ਜਿਸ ਵਿਚ ਬਤੌਰ ਮੁੱਖ ਮਹਿਮਾਨ ਐਕਟਿੰਗ ਚੀਫ਼ ਐਗਜ਼ੀਕਿਊਟਿਵ ਮਿ. ਮੈਥਿਉੂ ਚਿਊਗ ਵਲੋਂ ਸ਼ਿਰਕਤ ਕੀਤੀ ਗਈ ਅਤੇ ਵਿਸ਼ੇਸ਼ ਸੱਦੇ ‘ਤੇ ਬਹੁਤ ਸਾਰੇ ਦੇਸ਼ਾਂ ਦੇ ਕੌਾਸਲ ਜਨਰਲ ਅਤੇ ਵੱਡੇ ਵਪਾਰਕ ਵਿੱਦਿਅਕ ਅਤੇ ਸਮਾਜਿਕ ਅਦਾਰਿਆਂ ਦੇ ਮੁਖੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਭਾਰਤ ਦੇ ਕੌਾਸਲ ਜਨਰਲ ਸ੍ਰੀ ਪੁਨੀਤ ਅਗਰਵਾਲ ਨੇ ਸੰਬੋਧਨ ਦੌਰਾਨ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਪ੍ਰੈਜ਼ੀਡੈਂਟ ਇੰਡੀਆਨ ਐਸੋਸੀਏਸ਼ਨ ਮਿ. ਰਾਜ ਮਾਨਿਕ, ਬੌਬ ਹਰੀਲੀਲਾ, ਗੈਰੀ ਹਰੀਲੀਲਾ, ਵਿਜੈ ਹਰੀਲੀਲਾ, ਅਰੁਣ ਨਿਗਮ, ਵਿਸ਼ਾਲ ਮੇਲਵਾਨੀ, ਕਵੀ ਖਿਆਤਨੀ ਅਤੇ ਮਿ. ਰਿਚਰਡ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਵਲੋਂ ਮਿ. ਮਿੰਨੀ ਚਿਊਨ ਪਿ੍ੰਸੀਪਲ ਬਾਊਮਤੀ ਕਾਈਫੋਂਗ ਐਸੋਸੀਏਸ਼ਨ ਸਕੂਲ ਨੂੰ ਐਕਸੀਲੈਂਸ ਐਵਾਰਡ ਅਤੇ ਸਰਜੈਂਟ ਸੁੰਨ, ਸਰਜੈਂਟ ਟੋਂਗ ਸਮੇਤ ਬਾਊਸਿਮ ਮੋਂਤਾ ਡਿਸਟਿ੍ਕਟ ਕ੍ਰਾਇਮ ਸਕੁਆਡ-3 ਟੀਮ ਨੂੰ ਪੁਲਿਸ ਐਕਸੀਲੈਂਸ ਐਵਾਰਡ ਅਤੇ ਡਾ. ਵੌਗ ਕਿਟੀ ਫਾਈ ਅਤੇ ਡਾ. ਡੈਕਿਟਾ ਨੂੰ ਮੈਡੀਕਲ ਐਕਸੀਲੈਂਸ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਪੰਜਾਬੀ ਭਾਈਚਾਰੇ ਵਲੋਂ ਪ੍ਰਧਾਨ ਦਲਜੀਤ ਸਿੰਘ ਜ਼ੀਰਾ, ਗੁਰਦੇਵ ਸਿੰਘ ਗਾਲਿਬ, ਸਤਪਾਲ ਸਿੰਘ ਮਾਲੂਵਾਲ, ਗੁਰਦੇਵ ਸਿੰਘ ਬਾਠ, ਕਰਮਜੀਤ ਸਿੰਘ, ਬੌਬੀ ਬਰਾੜ, ਭਗਤ ਸਿੰਘ, ਜੁਝਾਰ ਸਿੰਘ, ਕੁਲਵਿੰਦਰ ਰਿਆੜ, ਭੁਪਿੰਦਰ ਸਿੰਘ ਪੱਟੀ ਅਤੇ ਬਲਦੇਵ ਸਿੰਘ ਸਮੇਤ ਬਹੁਤ ਸਾਰੇ ਪਤਵੰਤਿਆਂ ਨੇ ਹਾਜ਼ਰੀ ਲਗਾਈ |