ਅੱਜ ਦੀ ਲੈਜੀਕੋ ਮੀਟਿੰਗ ਮੁਅਤਲੀ

0
474

ਹਾਂਗਕਾਂਗ(ਪਚਬ)ਹਵਾਲਗੀ ਬਿਲ ਦਾ ਵਿਰੋਧ ਕਰਨ ਲਈ ਹਜਾਰਾਂ ਲੋਕਾਂ ਵੱਲੋਂ ਲੈਜੀਕੋ ਦੀ ਘੇਰਾਬੰਦੀ ਤੋਂ ਬਾਅਦ ਲੈਜੀਕੋ ਦੀ ਅੱਜ ਦੀ ਮੀਟਿੰਗ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀ ਗਈ ਹੈ।ਇਸ ਦਾ ਐਲਾਨ ਲੈਜੀਕੋ ਦੇ ਪ੍ਰਧਾਨ/ਸਪੀਕਰ ਵੱਲੋਂ ਕੀਤਾ ਗਿਆ। ਇਸ ਦਾ ਵਿਖਾਵਾ ਕਰ ਰਹੇ ਲੋਕਾਂ ਨੇ ਸੁਆਗਤ ਕੀਤਾ ਹੈ। ਮੰਗਲਵਾਰ ਰਾਤ ਤੋਂ ਹੀ ਲੋਕਾ ਲੈਜੀਕੋ ਨੇੜੈ ਇਕੱਠੇ ਹੋਣ ਲੱਗ ਪਾਏ ਸਨ ਤੇ ਅੱਜ ਸਵੇਰੇ ਉਨਾਂ ਨੇ ਇਸ ਇਲਾਕੇ ਵਿਚ ਬਹੁਤ ਸਾਰੀਆਂ ਸੜਕਾਂ ਤੇ ਜਾਮ ਲਾ ਦਿਤਾ। ਇਸ ਜਾਮ ਕਾਰਨ ਸਵੇਰ ਵੇਲੇ ਨੌਕਰੀ ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲ ਹੋਈ।