ਖਹਿਰਾ ਧੜੇ ਦੀ ਗੈਰ ਹਾਜ਼ਰੀ ਕਰਕੇ ਮੀਟਿੰਗ ਟਾਲੀ

0
292

ਚੰਡੀਗੜ੍ਹ: ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਵਿਧਾਨ ਸਭਾ ਦੇ ਸੈਸ਼ਨ ਤੋਂ ਪਹਿਲਾਂ ਇਕੱਠੇ ਹੁੰਦੇ ਨਜ਼ਰ ਨਹੀਂ ਆ ਰਹੇ। ਸੁਖਪਾਲ ਖਹਿਰੇ ਧੜੇ ਨੂੰ ਸੱਦਾ ਦੇਣ ਦੇ ਬਾਵਜੂਦ ਉਹ ਮੀਟਿੰਗ ਵਿੱਚ ਨਹੀਂ ਪਹੁੰਚੇ। ਇਸ ਕਰਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸਮੇਤ ਵਿਧਾਇਕ ਅਮਨ ਅਰੋੜਾ ਨੇ ਮੀਟਿੰਗ ਟਾਲ ਦਿੱਤੀ ਹੈ। ਇਸ ਤੋਂ ਸਪਸ਼ਟ ਹੈ ਕਿ ਕੇਜਰੀਵਾਲ ਧੜਾ ਹੁਣ ਨਰਮ ਪੈ ਗਿਆ ਹੈ।

ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਉਹ ਸਾਰੇ ਵਿਧਾਇਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਰੋੜਾ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕ ਇਕਜੁੱਟ ਹੋ ਕੇ ਪੰਜਾਬ ਵਿਧਾਨ ਸਭਾ ਵਿੱਚ ਲੋਕ ਹਿੱਤਾਂ ਦੇ ਮੁੱਦੇ ਚੁੱਕਣਗੇ। ਉਨ੍ਹਾਂ ਨੇ ਸੁਖਪਾਲ ਖਹਿਰਾ ਧੜੇ ਬਾਰੇ ਕੁਝ ਵੀ ਕਹਿਣ ਦੀ ਬਜਾਏ ਕਿਹਾ ਕਿ ਉਹ ਇਹ ਗੱਲਾਂ ਬੰਦ ਕਮਰੇ ਵਿੱਚ ਕਰਨਾ ਚਾਹੁੰਦੇ ਹਨ ਨਾ ਕਿ ਮੀਡੀਆ ਸਾਹਮਣੇ।

ਅਰੋੜਾ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਕੁਝ ਵਿਧਾਇਕ ਨਾਰਾਜ਼ ਹਨ ਪਰ ਉਹ ਜਲਦ ਹੀ ਇਕਜੁੱਟ ਹੋ ਜਾਣਗੇ। ਖਹਿਰਾ ਧੜਾ ਕੋਟਕਪੂਰੇ ਵਿੱਚ ਇੱਕ ਹੋਰ ਕਨਵੈਨਸ਼ਨ ਕਰ ਰਿਹਾ ਹੈ ਜਿਸ ਕਰਕੇ ਇਹ ਮੀਟਿੰਗ ਚੌਵੀ ਤਰੀਕ ਨੂੰ ਰੱਖੀ ਗਈ ਹੈ।