‘ਆਪ’ ਨੂੰ ਅਕਾਲੀ ਦਲ ਨਾਲੋਂ ਵੱਧ ਚੰਦਾ ਮਿਲਿਆ

0
373

ਨਵੀਂ ਦਿੱਲੀ: ਸਾਲ 2016-17 ‘ਚ ਖੇਤਰੀ ਰਾਜਨੀਤਕ ਦਲਾਂ ਨੂੰ 91.37 ਕਰੋੜ ਦਾ ਚੰਦਾ ਮਿਲਿਆ ਜਿਸ ‘ਚ ਸਭ ਤੋਂ ਵੱਧ ਸ਼ਿਵ ਸੈਨਾ ਤੇ ਦੂਜਾ ਨੰਬਰ ਆਮ ਆਦਮੀ ਪਾਰਟੀ ਦਾ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ ਵੱਲੋਂ ਅੱਜ ਰਿਪੋਰਟ ਜਾਰੀ ਕੀਤੀ ਗਈ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਖੇਤਰੀ ਦਲਾਂ ਨੂੰ 20,000 ਤੇ ਉਸ ਤੋਂ ਵੱਧ ਰਕਮ ਦੇ ਰੂਪ ‘ਚ ਕੁੱਲ 91.37 ਕਰੋੜ ਰੁਪਏ ਮਿਲੇ।
ਸ਼ਿਵ ਸੈਨਾ ਨੂੰ 297 ਵਾਰ ਮਿਲੇ ਚੰਦੇ ‘ਚ 25.65 ਕਰੋੜ ਰੁਪਏ ਮਿਲੇ ਜਦਕਿ ‘ਆਪ’ ਨੂੰ ਸਭ ਤੋਂ ਜ਼ਿਆਦਾ ਵਾਰ 3,865 ਵਾਰ ਮਿਲੇ ਚੰਦੇ ‘ਚੋਂ 24.73 ਕਰੋੜ ਰੁਪਏ ਮਿਲੇ। ਸ਼੍ਰੋਮਣੀ ਅਕਾਲੀ ਦਲ 15.45 ਕਰੋੜ ਚੰਦੇ ਨਾਲ ਤੀਜੇ ਨੰਬਰ ‘ਤੇ ਰਹੀ।
ਦੱਸ ਦੇਈਏ ਕਿ ਇਹ ਰਿਪੋਰਟ ਚੋਣ ਕਮਿਸ਼ਨ ਨੂੰ ਦਿੱਤੀ ਸੂਚਨਾ ‘ਤੇ ਆਧਾਰਤ ਹੈ ਜਿਸ ਮੁਤਾਬਕ ਤਿੰਨ ਦਲਾਂ ਸ਼ਿਵ ਸੈਨਾ ‘ਆਪ’ ਤੇ ਅਕਾਲੀ ਦਲ ਨੂੰ ਕੁੱਲ ਚੰਦੇ ਦਾ 72.05 ਫੀਸਦੀ ਹਿੱਸਾ ਯਾਨੀ ਕਿ 65.83 ਕਰੋੜ ਰੁਪਏ ਮਿਲੇ।