21,000 ਭਾਰਤੀਆਂ ਨੇ ਪਾਇਆ ਅਮਰੀਕਾ ਦੀਆਂ ਅੱਖੀਂ ਘੱਟਾ !

0
401

ਵਾਸ਼ਿੰਗਟਨ: ਸਾਲ 2017 ਵਿੱਚ 21,000 ਤੋਂ ਵੱਧ ਭਾਰਤੀ ਲੋਕ ਦਿੱਤੇ ਗਏ ਵੀਜ਼ਾ ਤੋਂ ਵੱਧ ਸਮਾਂ ਅਮਰੀਕਾ ਵਿੱਚ ਰਹੇ ਹਨ। ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਅਮਰੀਕਾ ਨਾ ਛੱਡਣ ਵਾਲੇ ਪਹਿਲੇ 10 ਦੇਸ਼ਾਂ ਵਿੱਚ ਭਾਰਤ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਭਾਰਤੀ ਲੋਕ ਅਮਰੀਕਾ ਆਏ ਤਾਂ ਕਾਨੂੰਨੀ ਪਰ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਇੱਥੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ।

ਹੋਮਲੈਂਡ ਸੁਰੱਖਿਆ ਵਿਭਾਗ ਨੇ ਬੁੱਧਵਾਰ ਨੂੰ ਅੰਕੜੇ ਜਾਰੀ ਕਰਦਿਆਂ ਦੱਸਿਆ ਹੈ ਕਿ ਸਾਲ 2017 ਵਿੱਚ 10.7 ਲੱਖ ਭਾਰਤੀ ਅਮਰੀਕਾ ਆਏ ਤੇ ਇਨ੍ਹਾਂ ਵਿੱਚੋਂ 14,204 ਵਿਅਕਤੀ ਦਿੱਤੇ ਗਏ ਸਮੇਂ ਤੋਂ ਵੱਧ ਸਮਾਂ ਅਮਰੀਕਾ ਵਿੱਚ ਰਹੇ। 1,708 ਭਾਰਤੀ ਲੋਕਾਂ ਨੇ ਵੀਜ਼ਾ ਪੂਰਾ ਹੋਣ ਤੋਂ ਬਾਅਦ ਦੇਸ਼ ਛੱਡਿਆ। ਜਦਕਿ 12,498 ਭਾਰਤੀਆਂ ਦਾ ਅਮਰੀਕਾ ਛੱਡਣ ਸਬੰਧੀ ਕੋਈ ਰਿਕਾਰਡ ਹੀ ਦਰਜ ਨਹੀਂ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2017 ਦੌਰਾਨ 1,27,435 ਭਾਰਤੀ ਵਿਦਿਆਰਥੀ ਤੇ ਖੋਜਾਰਥੀ ਅਮਰੀਕਾ ਵਿੱਚ ਆਏ ਤੇ ਇਨ੍ਹਾਂ ਵਿੱਚੋਂ 4,400 ਵੀ ਵੱਧ ਸਮਾਂ ਰਹੇ ਹਨ। ਇੰਨਾ ਹੀ ਨਹੀਂ 2,833 ਭਾਰਤੀ ਹਾਲੇ ਵੀ ਅਮਰੀਕਾ ਵਿੱਚ ਹੀ ਹਨ। ਰਿਪੋਰਟ ਮੁਤਾਬਕ ਸਾਲ 2017 ਵਿੱਚ 6,06,926 ਜਣੇ ਸ਼ੱਕੀ ਤੌਰ ‘ਤੇ ਅਮਰੀਕਾ ਵਿੱਚ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਰਹਿ ਰਹੇ ਹਨ।