ਆਨਲਾਈਨ ਪੀਜ਼ਾ ਪਿਆ 11 ਲੱਖ ਰੁਪਏ ਦਾ?

0
415

ਮੁੰਬਈ : ਮੁੰਬਈ ਮਹਾਨਗਰਾਂ ’ਚ ਸਾਈਬਰ ਧੋਖਾਧਡ਼ੀ ਲਗਾਤਾਰ ਵੱਧਦੀ ਜਾ ਰਹੀ ਹੈ। ਅਜਿਹੀ ਹੀ ਇਕ ਉਦਾਹਰਨ ਮੁੰਬਈ ’ਚ ਸਾਹਮਣੇ ਆਈ ਹੈ। ਜਿਥੇ ਇਕ ਬਜ਼ੁਰਗ ਔਰਤ ਨੂੰ ਆਨਲਾਈਨ ਪੀਜ਼ਾ ਆਰਡਰ ਦੀ ਕੀਮਤ 11 ਲੱਖ ਰੁਪਏ ਗੁਆ ਕੇ ਚੁਕਾਉਣੀ ਪਈ। ਸਾਈਬਰ ਦੋਸ਼ੀਆਂ ਨੇ ਬਜ਼ੁਰਗ ਔਰਤ ਨਾਲ ਧੋਖਾਧਡ਼ੀ ਕਰਕੇ 11 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰ ਲਈ। ਧੋਖਾਧਡ਼ੀ ਦੀ ਇਹ ਘਟਨਾ ਉਸ ਸਮੇਂ ਹੋਈ ਜਦੋਂ ਬਜ਼ੁਰਗ ਔਰਤ ਪੀਜ਼ਾ ਅਤੇ ਸੁੱਕੇ ਮੇਵੇ ਦਾ ਆਨਲਾਈਨ ਆਰਡਰ ਕਰਨ ਦੌਰਾਨ ਗੁਆਏ ਪੈਸਿਆਂ ਨੂੰ ਵਾਪਸ ਪਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਪੁਲਿਸ ਦੇ ਅਧਿਕਾਰੀਆਂ ਅਨੁਸਾਰ, ਸਾਈਬਰ ਕ੍ਰਾਈਮ ਦਾ ਪਤਾ ਉਦੋਂ ਲੱਗਾ ਜਦੋਂ ਔਰਤ ਨੇ ਬੀਕੇਸੀ ਥਾਣੇ ’ਚ ਸੰਪਰਕ ਕਰਕੇ ਪੁਲਿਸ ਨੂੰ ਇਸਦੀ ਸ਼ਿਕਾਇਤ ਦਿੱਤੀ।

ਸ਼ਿਕਾਇਤ ਮੁਤਾਬਕ ਅੰਧੇਰੀ ਦੀ ਰਹਿਣ ਵਾਲੀ ਔਰਤ ਨੇ ਪਿਛਲੇ ਸਾਲ ਜੁਲਾਈ 2020 ‘ਚ ਪੀਜ਼ਾ ਆਰਡਰ ਕੀਤਾ ਸੀ। ਫੋਨ ਰਾਹੀਂ ਭੁਗਤਾਨ ਕਰਨ ਦੌਰਾਨ ਉਸ ਦੇ 9999 ਰੁਪਏ ਗਾਇਬ ਹੋ ਗਏ।ਇਸੇ ਤਰ੍ਹਾਂ 29 ਅਕਤੂਬਰ ਨੂੰ ਸ਼ਿਕਾਇਤਕਰਤਾ ਦੇ ਖਾਤੇ ਵਿੱਚੋਂ 1496 ਰੁਪਏ ਸੁੱਕੇ ਮੇਵੇ ਮੰਗਵਾਉਣ ਸਮੇਂ ਗਾਇਬ ਹੋ ਗਏ। ਇਨ੍ਹਾਂ ਦੋਵਾਂ ਮਾਮਲਿਆਂ ਵਿੱਚ, ਗੁਆਚੀ ਹੋਈ ਰਕਮ ਨੂੰ ਵਾਪਸ ਕਰਨ ਲਈ, ਔਰਤ ਨੇ ਗੂਗਲ ਸਰਚ ਦੌਰਾਨ ਮਿਲੇ ਇੱਕ ਫੋਨ ਨੰਬਰ ‘ਤੇ ਸੰਪਰਕ ਕੀਤਾ, ਜਿਸ ਨੂੰ ਇੱਕ ਸਾਈਬਰ ਠੱਗ ਦੁਆਰਾ ਫਰਜ਼ੀ ਨੰਬਰ ਵਜੋਂ ਲਗਾਇਆ ਗਿਆ ਸੀ।