ਅੱਠ ਦਿਨਾਂ ਬਾਅਦ ਲਾਪਤਾ ਨੌਜਵਾਨ ਮਿਲਿਆ

0
286

ਹਾਂਗਕਾਂਗ(ਪੰਜਾਬੀ ਚੇਤਨਾ): ਅੱਠ ਦਿਨਾਂ ਤੋਂ ਲਾਪਤਾ 17 ਸਾਲਾ ਵਿਦਿਆਰਥੀ ਬੁੱਧਵਾਰ ਨੂੰ ਜ਼ਿੰਦਾ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਮੈਥਿਊ ਸਾਂਗ ਦੁਪਹਿਰ ਕਰੀਬ 2 ਵਜੇ ਮਿਲਿਆ ਅਤੇ ਉਹ ਸਰੀਰਕ ਤੌਰ ‘ਤੇ ਠੀਕ ਹੈ ਅਤੇ ਹਸਪਤਾਲ ਭੇਜੇ ਜਾਣ ਦੀ ਉਡੀਕ ਕਰ ਰਿਹਾ ਹੈ।

ਸਾਂਗ ਦੀ ਮਾਂ ਨੇ ਵੀ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਮੈਥਿਊ ਹੋਸ਼ ‘ਚ ਹੈ। “ਰੱਬ ਦਾ ਧੰਨਵਾਦ! ਅਸੀਂ ਮੈਥਿਊ ਨੂੰ ਲੱਭ ਲਿਆ ਹੈ, ਅਤੇ ਉਹ ਜ਼ਿੰਦਾ ਹੈ! ਅਸੀ ਬਾਦ ਵਿਚ ਹੋਰ ਜਾਣਕਾਰੀ ਦੇਵਾਗੇ।
ਡਿਓਸੇਸਨ ਬੁਆਏਜ਼ ਸਕੂਲ ਦੇ ਵਿਦਿਆਰਥੀ ਨੂੰ ਪਿਛਲੇ ਬੁੱਧਵਾਰ ਨੂੰ ਕੈਂਪਸ ਛੱਡਣ ਤੋਂ ਬਾਅਦ ਨਹੀਂ ਦੇਖਿਆ ਗਿਆ ਸੀ।
ਮਾ ਓਨ ਸ਼ਾਨ ਕੰਟਰੀ ਪਾਰਕ ਦੇ ਆਸ ਪਾਸ ਕਈ ਦਿਨਾਂ ਤੱਕ ਵੱਡੇ ਪੱਧਰ ‘ਤੇ ਖੋਜ ਅਤੇ ਬਚਾਅ ਕਾਰਜ ਚੱਲੇ।