ਮਾਨ ਸਰਕਾਰ ਨੇ ਭਾਈ ਮੰਨਾ ਦੀ ਧੀ ਨੂੰ ਦਿੱਤੀ ਇਹ ਵੱਡੀ ਜ਼ਿੰਮੇਵਾਰੀ

0
234

ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬੀ ਰੰਗਮੰਚ ’ਚ ਨਵੀਂ ਰੂਹ ਫੂਕਣ ਵਾਲੇ ਉੱਘੇ ਨਾਟਕਕਾਰ ਭਾਈ ਗੁਰਸ਼ਰਨ ਸਿੰਘ ਮੰਨਾ ਦੀ ਧੀ ਡਾ਼ ਅਰੀਤ ਕੌਰ ਨੂੰ ਸਿਹਤ ਵਿਭਾਗ ਪੰਜਾਬ ਦਾ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ ਵਰਤਮਾਨ ਵਿੱਚ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਦੀ ਡਾਇਰੈਕਟਰ ਵਜੋਂ ਤਾਇਨਾਤ ਹਨ, ਅਤੇ ਉਸਨੇ DHS (FW), ਪੰਜਾਬ ਦੀ ਵਾਧੂ ਜ਼ਿੰਮੇਵਾਰੀ ਸੰਭਾਲੀ ਹੈ।
ਉਹ ਐਮਡੀ ਓਫਥੈਲਮੋਲੋਜੀ ਹਨ ਅਤੇ ਸਾਲ 1990 ਵਿੱਚ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ਵਿੱਚ ਅੱਖਾਂ ਦੇ ਮਾਹਿਰ ਵਜੋਂ PCMS ਵਿੱਚ ਤਾਇਨਾਤ ਸਨ। ਇਸ ਤੋਂ ਬਾਅਦ ਉਹ ਪੰਜਾਬ ਰਾਜ ਦੇ ਵੱਖ-ਵੱਖ ਹਸਪਤਾਲਾਂ ਵਿੱਚ ਵੀ ਤਾਇਨਾਤ ਰਹੇ।