ਨਾਟਕ ”ਸਾਂਭੋ ਧਰਤੀ ਅੰਬਰ” ਦਾ ਮੰਚਨ

0
305

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਟ ਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਸੰਬੰਧੀ ਜਾਗਰੂਕਤਾ ਫੈਲਾਉਂਦੇ ਨਾਟਕ ‘ਸਾਂਭੋ ਧਰਤੀ ਅੰਬਰ’ ਦਾ ਮੰਚਨ ਸੰਗਰੂਰ ਦੇ ਦੋ ਪਿੰਡਾਂ ਈਲਵਾਲ ਗੱਗੜਪੁਰ ਅਤੇ ਮਹਿਲ ਕਲਾਂ ਵਿੱਚ ਕੀਤਾ ਗਿਆ। ਪੰਜਾਬ ਸੂਬੇ ‘ਚ ਇਹ ਨਾਟਕ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਵੱਲੋਂ ਜਾਰੀ ਇੱਕ ਪ੍ਰਾਜੈਕਟ ਅਧੀਨ ਕੀਤੇ ਜਾ ਰਹੇ ਹਨ । ਇਸ ਪ੍ਰਾਜੈਕਟ ਦਾ ਮੰਤਵ ਕਿਸਾਨਾਂ ਨੂੰ ਰਵਾਇਤੀ ਸੰਚਾਰ ਦੇ ਢੰਗਾਂ ਦੇ ਨਾਲ ਜਾਗਰੂਕ ਕਰਨਾ ਹੈ ।
ਨਾਟਕ ਪੇਸ਼ ਕਰਨ ਉਪਰੰਤ ਕਿਸਾਨ ਕਈ ਸਵਾਲ ਉਭਾਰਦੇ ਹਨ । ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਵਿਦਿਆਰਥੀਆਂ ਦੇ ਨਾਲ ਵਿਗਿਆਨੀ ਵੀ ਮੌਜੂਦ ਹੁੰਦੇ ਹਨ । ਨਾਟਕ ਉਪਰੰਤ ਕਿਸਾਨਾਂ ਨੂੰ ਕੀਟ-ਨਾਸ਼ਕਾਂ ਦੀ ਸੁਚੱਜੀ ਵਰਤੋਂ ਸਬੰਧੀ ਕਿਤਾਬਚੇ, ਪੱਤਾ ਰੰਗ ਚਾਰਟ ਅਤੇ ਕੈਲੰਡਰ ਆਦਿ ਮੁਫਤ ਵੰਡੇ ਜਾਂਦੇ ਹਨ । ਇਸ ਨਾਟਕ ਵਿੱਚ ਵਿਦਿਆਰਥੀ ਸੁਰਿੰਦਰ ਸਿੰਘ, ਸਤਵਿੰਦਰ ਸਿੰਘ, ਅਖਿਲ, ਅੰਕਿਤ, ਅਭਿਸ਼ੇਕ, ਅਸ਼ੀਸ਼, ਮਨਜੋਤ ਅਤੇ ਗੁਰਪ੍ਰੀਤ ਨੇ ਵੱਖ-ਵੱਖ ਕਿਰਦਾਰ ਨਿਭਾਏ ।