8 ਦੇਸ਼ਾਂ ਦਾ ਚੀਨ ਖਿਲਾਫ ਮੋਰਚਾ

0
448

ਨਿਊਯਾਰਕ : ਅਮਰੀਕਾ ਦੇ ਨਾਲ ਖਿੱਖਧੂਹ ਅਤੇ ਹਾਂਗਕਾਂਗ ਚ ਬੀਜਿੰਗ ਦੇ ਨਵੇਂ ਸੁਰੱਖਿਆ ਕਾਨੂੰਨ ਲਾਗੂ ਕਰਨ ਮਗਰੋਂ ਸ਼ੁੱਕਰਵਾਰ (5 ਜੂਨ) ਨੂੰ ‘ਦਿ ਇੰਟਰ ਪਾਰਲੀਮੈਂਟਰੀ ਅਲਾਇੰਸ ਆਨ ਚਾਈਨ’ ਨਾਮ ਦਾ ਇਕ ਮੋਰਚਾ ਬਣਾਇਆ ਗਿਆ ਹੈ ਤਾਂ ਕਿ ਚੀਨ ਦੇ ਵੱਧਦੇ ਆਰਥਿਕ ਅਤੇ ਕੂਟਨੀਤਕ ਦਾਇਰੇ ਦਾ ਮੁਕਾਬਲਾ ਕੀਤਾ ਜਾ ਸਕੇ। ਇਸ ਮੋਰਚੇ ਵਿੱਚ ਸ਼ਾਮਲ ਦੇਸ਼ ਹਨ- ਅਮਰੀਕਾ, ਜਰਮਨੀ, ਯੂਕੇ, ਜਾਪਾਨ, ਆਸਟਰੇਲੀਆ, ਕੈਨੇਡਾ, ਸਵੀਡਨ, ਨਾਰਵੇ ਅਤੇ ਯੂਰਪੀਅਨ ਸੰਸਦ ਦੇ ਮੈਂਬਰ।
ਨਵੇਂ ਲਾਂਚ ਕੀਤੇ ਗਏ ਮੋਰਚੇ ਦੀ ਪ੍ਰਧਾਨਗੀ ਅਮਰੀਕੀ ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਅਤੇ ਡੈਮੋਕਰੇਟ ਬੌਬ ਮੈਂਹਦਾਜ, ਜਾਪਾਨ ਦੇ ਸਾਬਕਾ ਰੱਖਿਆ ਮੰਤਰੀ ਜੇਨ ਨਕਤਾਣੀ, ਯੂਰਪੀਅਨ ਸੰਸਦ ਦੀ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਮਰੀਅਮ ਲੈਕਸਮੈਨ ਅਤੇ ਯੂਕੇ ਦੇ ਵੱਕਾਰੀ ਆਗੂ ਈਅਨ ਡੰਕਨ ਸਮਿੱਥ ਨੇ ਕੀਤੀ।
ਟਵਿੱਟਰ ‘ਤੇ ਇਕ ਵੀਡੀਓ ਸੰਦੇਸ਼ ਚ ਇਕ ਚੀਨੀ ਆਲੋਚਕ ਰੂਬੀਓ ਨੇ ਬੀਜਿੰਗ ‘ਤੇ ਹਮਲਾ ਕਰਦਿਆਂ ਹਾਂਗਕਾਂਗ ਵਿਚ ਨਵੇਂ ਸੁਰੱਖਿਆ ਕਾਨੂੰਨ ਲਿਆਉਣ ਵਿਰੁੱਧ ਅਮਰੀਕਾ ਦੀ ਹਮਾਇਤ ਕਰਦਿਆਂ ਕਿਹਾ, “ਚੀਨੀ ਕਮਿਊਨਿਸਟ ਪਾਰਟੀ ਦੇ ਸ਼ਾਸਨ ਅਧੀਨ ਚੀਨ ਇਕ ਵਿਸ਼ਵਵਿਆਪੀ ਚੁਣੌਤੀ ਬਣ ਗਿਆ ਹੈ।”
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਜ ਸ਼ੁਆਂਗ ਨੇ ਸ਼ੁੱਕਰਵਾਰ ਨੂੰ ਪ੍ਰੈਸ ਬ੍ਰੀਫਿੰਗਾਂ ਦੌਰਾਨ ਕਿਹਾ, “ਅਸੀਂ ਕੁਝ ਰਾਜਨੇਤਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਤੱਥਾਂ ਦਾ ਸਤਿਕਾਰ ਕਰਨ, ਅੰਤਰਰਾਸ਼ਟਰੀ ਸਬੰਧਾਂ ਦੇ ਮੁੱਢਲੇ ਨਿਯਮਾਂ ਦਾ ਸਤਿਕਾਰ ਕਰਨ, ਸ਼ੀਤ ਯੁੱਧ ਮਾਨਸਿਕਤਾ ਨੂੰ ਤਿਆਗਣ, ਆਪਣੇ ਸਵਾਰਥ ਲਈ ਰਾਜਨੀਤਿਕ ਕਦਮ ਚੁੱਕਣ ਅਤੇ ਘਰੇਲੂ ਮਾਮਲਿਆਂ ਚ ਦਖਲਅੰਦਾਜ਼ੀ ਕਰਨ ਤੋਂ ਬਾਜ਼ ਆਉਣ।
ਨਵੇਂ ਫਰੰਟ ਤੋਂ ਇਹ ਕਿਹਾ ਗਿਆ ਹੈ ਕਿ ਚੀਨ ਦੀ ਵੱਧ ਰਹੀ ਆਰਥਿਕ ਤਾਕਤ ਦੇ ਕਾਰਨ ਗਲੋਬਲ ਅਤੇ ਨਿਯਮ-ਅਧਾਰਤ ਪ੍ਰਣਾਲੀ ਬਹੁਤ ਦਬਾਅ ਹੇਠ ਹੈ ਅਤੇ ਜੋ ਦੇਸ਼ ਬੀਜਿੰਗ ਦੇ ਵਿਰੁੱਧ ਖੜਾ ਹੋਇਆ ਹੈ ਉਹ ਜਿਆਦਾਤਰ ਇਕੱਲਾ ਹੋਇਆ ਹੈ ਤੇ ਇਸ ਨੂੰ ਵੱਡੀ ਕੀਮਤ ਚੁਕਾਉਣੀ ਪਈ ਹੈ।
ਬਹੁਤ ਸਾਰੇ ਦੇਸ਼ ਜੋ ਚੀਨ ਦੀ ਰਣਨੀਤਕ ਲਾਲਸਾਵਾਂ ਦੇ ਰਾਹ ਪੈ ਰਹੇ ਹਨ, ਉਨ੍ਹਾਂ ਨੂੰ ਵੱਡੇ ਵਿੱਤੀ ਅਤੇ ਰਾਜਨੀਤਿਕ ਨਤੀਜੇ ਭੁਗਤਣੇ ਪਏ ਹਨ।
ਟਰੰਪ ਪ੍ਰਸ਼ਾਸਨ ਵੱਲੋਂ ਚੀਨ ਨਾਲ ਦੁਵੱਲੇ ਵਪਾਰ ਯੁੱਧ ਕਾਰਨ ਇਸ ਦਾ ਨਤੀਜਾ ਦੁਨੀਆ ਭਰ ਵਿੱਚ ਵੇਖਣ ਨੂੰ ਮਿਲਿਆ, ਜਦੋਂਕਿ ਅਮਰੀਕੀ ਪੱਤਰਕਾਰ ਨੂੰ ਚੀਨ ਤੋਂ ਬਾਹਰ ਕੱਢ ਦਿੱਤਾ ਗਿਆ। ਦੋ ਕੈਨੇਡੀਅਨ ਨਾਗਰਿਕਾਂ ਮਿਸ਼ੇਲ ਕੋਰਵਿੰਗ ਅਤੇ ਮਿਸ਼ੇਲ ਸਪੋਨਰ ਨੂੰ ਬਿਨਾ ਕਿਸੇ ਮੁਕੱਦਮੇ ਦੇ ਹਿਰਾਸਤ ਵਿੱਚ ਲੈ ਲਿਆ ਗਿਆ ਜਦੋਂ ਇੱਕ ਚੀਨੀ ਹੁਆਵੇ ਟੈਕਨਾਲੌਜੀ ਕੰਪਨੀ ਦੇ ਸਟਾਫ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਅਮਰੀਕਾ ਸਮੇਤ 8 ਦੇਸ਼ਾਂ ਨੇ ਵਿਸ਼ਵਵਿਆਪੀ ਪੱਧਰ ‘ਤੇ ਵਪਾਰ, ਸੁਰੱਖਿਆ ਅਤੇ ਮਨੁੱਖੀ ਅਧਿਕਾਰਾਂ ਪ੍ਰਤੀ ਚੀਨੇ ਦੇ ਮਨਮਾਨੇ ਰਵੱਈਏ ‘ਤੇ ਇਕ ਮੋਰਚਾ ਬਣਾਇਆ ਹੈ, ਪਰ ਡਰੈਗਨ ਨੇ ਇਸ ’ਤੇ ਕਿਹਾ ਕਿ ਉਹ ਸਾਨੂੰ ਭੜਕਾਉਣ ਤੋਂ ਬਾਜ਼ ਆਉਣ।