ਦੁਨੀਆ ਭਰ ‘ਚ ਯੋਗ ਬਾਜ਼ਾਰ ਪਹੁੰਚਿਆ ਕਰੋੜਾਂ ‘ਚ

0
158

ਵਾਸ਼ਿੰਗਟਨ — ਸਿਹਤ ਅਤੇ ਤੰਦਰੁਸਤੀ ਨੂੰ ਲੈ ਕੇ ਪੂਰੀ ਦੁਨੀਆ ਵਿਚ ਇਕ ਚਮਤਕਾਰੀ ਰੂਪ ਨਾਲ ਜਾਗ੍ਰਿਤੀ ਆਈ ਹੈ। ਇਸ ਸਮੇਂ ਯੋਗ ਇਨਕਲਾਬ ਨੇ ਲੋਕਾਂ ਦਾ ਸਿਹਤ ਨੂੰ ਲੈ ਕੇ ਰਵੱਈਆ ਹੀ ਬਦਲ ਦਿੱਤਾ ਹੈ। ਵਰਤਮਾਨ ਵਿਚ ਹਰ ਵਿਅਕਤੀ ਆਪਣੀ ਸਿਹਤ ਪ੍ਰਤੀ ਚੌਕੰਣਾ ਹੋ ਰਿਹਾ ਹੈ, ਇਸੇ ਕਰਕੇ ਯੋਗ ਦਾ ਕ੍ਰੇਜ਼ ਲਗਾਤਾਰ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਯਤਨਾਂ ਨਾਲ 21 ਜੂਨ 2015 ਨੂੰ ਸੰਯੁਕਤ ਰਾਸ਼ਟਰ ਨੇ ਕੌਮਾਂਤਰੀ ਯੋਗਾ ਦਿਵਸ ਦੀ ਘੋਸ਼ਣਾ ਕੀਤੀ, ਜਿਸ ਤੋਂ ਬਾਅਦ ਇਸਦਾ ਪ੍ਰਚਾਰ ਅਤੇ ਵਿਕਾਸ ਦੁਨੀਆਂ ਭਰ ਵਿਚ ਵਧਿਆ ਹੈ।
ਯੋਗਾ ਦਾ ਪ੍ਰਚਾਰ ਅਤੇ ਵਿਕਾਸ ਵਧਣ ਕਾਰਨ ਇਸ ਨਾਲ ਜੁੜੇ ਬਾਜ਼ਾਰ ਦਾ ਵੀ ਵਾਧਾ ਹੋ ਰਿਹਾ ਹੈ। ਦੁਨੀਆਂ ਭਰ ਵਿਚ ਯੋਗ ਦਾ ਬਾਜ਼ਾਰ ਕਰੀਬ 5.45 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਿਸ ਵਿਚ ਇਕੱਲੇ ਅਮਰੀਕਾ ‘ਚ ਹੀ ਯੋਗ ਨਾਲ ਜੁੜੀਆਂ ਕਿਤਾਬਾਂ ਅਤੇ ਯੋਗ ਨਾਲ ਸਬੰਧਤ ਉਪਕਰਣ ਦਾ ਕਾਰੋਬਾਰ ਹੋ ਰਿਹਾ ਹੈ। ਭਾਰਤ ਵਿਚ ਇਕ ਖੋਜ ਰਿਪੋਰਟ ਮੁਤਾਬਕ ਯੋਗ ਨਾਲ ਜੁੜਿਆ ਕਾਰੋਬਾਰ 12 ਹਜ਼ਾਰ ਕਰੋੜ ਰੁਪਏ ਤੋਂ ਵੀ ਉੱਪਰ ਜਾ ਰਿਹਾ ਹੈ। ਦੇਸ਼ ਦੇ ਕਾਰਪੋਰੇਟ ਸੈਕਟਰ ‘ਚ ਕੰਮ ਕਰਨ ਵਾਲੇ ਅਤੇ ਤੰਦਰੁਸਤੀ ਪ੍ਰਤੀ ਸੁਚੇਤ ਕਰੀਬ 35 ਫੀਸਦੀ ਨੌਜਵਾਨ ਹੋਰ ਤਰੀਕਿਆਂ ਦੀ ਬਜਾਏ ਯੋਗ ਨੂੰ ਤਰਜੀਹ ਦਿੰਦੇ ਹਨ।

ਏਸੋਚੈਮ ਸੋਸ਼ਲ ਡਵੈਲਪਮੈਂਟ ਫਾਉਂਡੇਸ਼ਨ ਦੁਆਰਾ ਇਕ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਅੱਜ ਦੇ ਨੌਜਵਾਨ ਜਿਮ, ਸਰੀਰਕ ਟ੍ਰੇਨਿੰਗ, ਮੁੱਕੇਬਾਜ਼ੀ,ਜੁੰਬਾ, ਡਾਂਸ ਜਾਂ ਹੋਰ ਤਰ੍ਹਾਂ ਦੀ ਕਸਰਤ ਦੀ ਬਜਾਏ ਯੋਗ ਕਲਾਸ ਵਿਚ ਜਾਣਾ ਪਸੰਦ ਕਰਦੇ ਹਨ।
 ਅੰਤਰਰਾਸ਼ਟਰੀ ਯੋਗ ਦਿਵਸ ਨਾਲ ਜੁੜੇ ਅੰਕੜੇ:
ਯੋਗ ਉਦਯੋਗ ਦਾ ਮੁੱਲ ਦੁਨੀਆ ਭਰ ‘ਚ ਲਗਭਗ 8 ਅਰਬ ਡਾਲਰ (5.45 ਲੱਖ ਕਰੋੜ ਰੁਪਏ) ਤੱਕ ਪਹੁੰਚ ਗਿਆ ਹੈ। ਇਕੱਲੇ ਯੂ.ਐੱਸ. ਵਿਚ ਹੀ ਇਹ ਉਦਯੋਗ 3 ਅਰਬ ਡਾਲਰ ਦਾ ਹੈ। 170 ਤੋਂ ਵੱਧ ਦੇਸ਼ 21 ਜੂਨ ਨੂੰ ਹਰ ਸਾਲ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਉਂਦੇ ਹਨ। 2.04 ਕਰੋੜ ਅਮਰੀਕਨ ਯੋਗਾ ਦਾ ਅਭਿਆਸ ਕਰਦੇ ਹਨ, ਇਹ ਸੰਖਿਆ ਸਾਲ 2008 ਵਿਚ 1.58 ਕਰੋੜ ਸੀ।