7 ਸਾਲਾ ਅਸ਼ਲੀਨ ਕੌਰ ‘ਪੱਨੂੰ’ ਨੂੰ ‘ਹਾਂਗਕਾਂਗ ਲਿਟਲ ਸ਼ੈਫ’ ਮੁਕਾਬਲੇ ‘ਚ ਤੀਸਰਾ ਸਥਾਨ

0
1218

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਐਜੂਕੇਸ਼ਨ ਬੋਰਡ ਅਤੇ ਲਾਇਨਜ਼ ਕਲੱਬ ਇੰਟਰਨੈਸ਼ਨਲ ਵਲੋਂ ਕਰਵਾਏ ਗਏ ‘ਅਕੈਡਮਿਕ ਹੈਲਦੀ ਲਿਟਲ ਸੈਫ਼ ਕੰਪੀਟਿਸ਼ਨ’ ਦੇ ਫਾਇਨਲ ਮੁਕਾਬਲੇ ‘ਚ ਆਪਣੀ ਉਮਰ ਤੋਂ ਕਰੀਬ ਦੁੱਗਣੇ 1000 ਦੇ ਲਗਪਗ ਪ੍ਰਤੀਯੋਗੀਆਂ ਨੂੰ ਸਖ਼ਤ ਟੱਕਰ ਦਿੰਦਿਆਂ 7 ਸਾਲਾ ਅਸ਼ਲੀਨ ਕੌਰ ਪੰਨੂੰ ਵਲੋਂ ਤੀਜਾ ਸਥਾਨ ਹਾਸਲ ਕਰਕੇ ਜਿੱਥੇ ਨਿਵੇਕਲਾ ਇਤਿਹਾਸ ਸਿਰਜਿਆ ਗਿਆ, ਉੱਥੇ ਹਾਂਗਕਾਂਗ ਵਸਦੇ ਪੰਜਾਬੀ ਭਾਈਚਾਰੇ ਦੇ ਮਾਣ-ਸਨਮਾਨ ‘ਚ ਵਾਧਾ ਕੀਤਾ ਗਿਆ ਹੈ | ਟਾਊਨਗੈਸ ਕੁਕਿੰਗ ਸੈਂਟਰ ਵਿਖੇ ਕਰਵਾਏ ਗਏ ਇਸ ਮੁਕਬਾਲੇ ਦੇ ਜੇਤੂਆਂ ਦੀ ਚੋਣ ਹਾਂਗਕਾਂਗ ਦੇ ਚੋਟੀ ਦੇ ਮਸ਼ਹੂਰ 15 ਸ਼ੈਫਾਂ ਵਲੋਂ 25 ਮਿੰਟ ਦੀ ਸਮਾਂ ਸੀਮਾ ਅਧੀਨ ਕੀਤੀ ਗਈ | ਅਸ਼ਲੀਨ ਕੌਰ ਵਲੋਂ ਏਨੀ ਛੋਟੀ ਉਮਰ ਵਿਚ ਦਿਖਾਈ ਕਮਾਲ ਦੀ ਕਾਬਲੀਅਤ ਤੋਂ ਪ੍ਰਭਾਵਿਤ ਹੋ ਕੇ ਜੱਜ ਸਾਹਿਬਾਨ ਵਲੋਂ ਉਸ ਨੂੰ ‘ਕਰੇਟਿਵਿਟੀ ਐਵਾਰਡ 2021’ ਵੀ ਪ੍ਰਦਾਨ ਕੀਤਾ ਗਿਆ | 7 ਸਾਲਾ ਅਸ਼ਲੀਨ ਕੌਰ ਪੰਨੂੰ ਪਹਿਲੀ ਪੰਜਾਬਣ ਬੱਚੀ ਹੈ ਜਿਸ ਨੇ ਇਸ ਰਾਸ਼ਟਰੀ ਪੱਧਰੀ ਮੁਕਾਬਲੇ ਵਿਚ ਹਿੱਸਾ ਲੈ ਕੇ ਆਪਣੀ ਉਮਰ ਤੋਂ ਕਰੀਬ ਦੁੱਗਣੇ ਵਿਦਿਆਰਥੀਆਂ (ਪੀ-6 ਦੇ ਪੀ-13 ਸਾਲਾਂ ਪਹਿਲੇ ਨੰਬਰ ‘ਤੇ ਆਏ ਪੀ-5 ਦੇ 12 ਸਾਲਾ ਦੂਸਰੇ ਨੰਬਰ ‘ਤੇ ਆਏ) ਦੇ ਮੁਕਾਬਲੇ ਤੀਸਰਾ ਇਤਿਹਾਸਕ ਮੁਕਾਮ ਹਾਸਲ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ |