‘ਜ਼ੀਰਾ’ ਬਣੇ ਪ੍ਰਧਾਨ ਤੇ ਸ਼ਾਹਪੁਰੀ ਮੀਤ-ਪ੍ਰਧਾਨ

0
1737

ਹਾਂਗਕਾਂਗ(ਪਚਬ):- ਹਾਂਗਕਾਂਗ ਗੁਰੁ ਘਰ ਦੀ ਸਾਲ 2018-19 ਲਈ  ਕਮੇਟੀ ਦੀ ਚੋਣ ਹਰ ਸਾਲ ਦੀ ਤਰਾਂ ਹੀ ਪਰਚੀਆਂ ਪਾ ਕੇ ਕੀਤੀ ਗਈ। ਬੀਤੇ ਕੱਲ ਹੋਈ ਇਸ ਚੋਣ ਵਿਚ ਭਾਈ ਦਲਜੀਤ ਸਿੰਘ ‘ਜ਼ੀਰਾ’ ਪ੍ਰਧਾਨ ਬਣੇ ਜਦ ਕਿ ਮੀਤ-ਪ੍ਰਧਾਨ ਦੀ ਪਰਚੀ ਵਿਚੋ ਗੁਰਨਾਮ ਸਿੰਘ ‘ਸ਼ਾਹਪੁਰ’ ਦਾ ਨਾਮ ਨਿਕਲਿਆ। ਇਸ ਤੋ ਇਲਾਵਾ ਇਕ ਹੋਰ ਅਹਿਮ ਅਹੁਦੇ, ਸੈਕਟਰੀ ਦੀ ਜਿਮੇਵਾਰੀ ਜਸਕਰਨ ਸਿੰਘ ‘ਵਾਦਰ’ ਨੂੰ ਮਿਲੀ। ਕਮੇਟੀ ਲਈ ਹੋਰ ਚੁਣੇ ਗਏ ਵਿਅਕਤੀਆਂ ਵਿਚ ਖਜਾਨੀ-ਦਲਬਾਗ ਸਿੰਘ ‘ਕਾਲਾ ਅਫਗਾਨਾ’, ਅਡੀਟਰ-ਗੁਰਦੇਵ ਸਿੰਘ ਅਤੇ ਕੁਲਦੀਪ ਸਿੰਘ, ਲਾਇਬਰੇਰੀਅਨ ਰਾਜਿੰਦਰ ਸਿੰਘ ‘ਪੱਟੀ’, ਲੰਗਰ ਸੈਕਟਰੀ- ਹਰਜਿੰਦਰ ਸਿੰਘ ‘ਗੁਜਰਵਾਲ’, ਅਤੇ ਮੈਬਰ-ਬਲਬੀਰ ਸਿੰਘ,ਸੁਖਦੇਵ ਸਿੰਘ, ਸਵਰਨ ਸਿੰਘ, ਕ੍ਰਿਪਾਲ ਸਿੰਘ ਤੇ ਬਲਦੇਵ ਸਿੰਘ ਸ਼ਾਮਲ ਹਨ।