ਅੱਜ ਅਜ਼ਾਦੀ ਦਿਵਸ਼ ਤੇ ਵਿਸ਼ੇਸ: ਜੱਸੀ ਤੁਗਲ ਵਾਲਾ

0
158
ਜੱਸੀ ਤੁਗਲ ਵਾਲਾ


ਮੈਂ ਗੀਤਕਾਰ ਜੱਸੀ ‘ਤੁਗਲ ਵਾਲਾ’ ਸਮੁੱਚੇ ਦੇਸ ਵਾਸੀਆਂ ਨੂੰ ਅਜਾਦੀ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹਾਂ, ਪਰ ਨਾਲ ਹੀ ਇਸ ਗੱਲ ਦਾ ਅਫਸੋਸ ਵੀ ਹੈ ਕਿ ਸਾਡੇ ਦੇਸ ਅਜਾਦ ਹੋਏ ਨੂੰ 76 ਸਾਲ ਹੋ ਗਏ, ਪਰ ਸਾਡੇ ਦੇਸ ਨੇ ਉਹ ਤਰੱਕੀ ਨਹੀ ਕੀਤੀ, ਜਿੰਨੀ ਹੋਣੀ ਚਾਹੀਦੀ ਸੀ। ਦੇਸ ਵਿਚ ਉਹ ਕੁਝ ਨਹੀ ਹੋਇਆ ਜੋ ਸੋਚ ਕੇ ਸਾਡੇ ਸਹੀਦਾ ਨੇ ਕੁਰਬਾਨੀਆਂ ਦੇ ਕੇ ਸਾਡਾ ਦੇਸ ਅਜਾਦ ਕਰਵਾਇਆ ਸੀ।ਉਦਾਹਰਨ ਦੇ ਤੌਰ ਤੇ ਚੀਨ ਸਾਡੇ ਤੋ 2 ਸਾਲ ਬਾਅਦ ਅਜਾਦ ਹੋਇਆ ਪਰ ਅੱਜ ਦੇਖੋ ਕਿੰਨੀ ਤਰੱਕੀ ਕਰ ਚੁੱਕਿਆ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਸਾਡੇ ਦੇਸ ਵਿਚਲੇ ਸਿਆਸਤਦਾਨਾਂ ਨੂੰ ਸੁਮੱਤ ਬਖਸੇ, ਉਹ ਦਿਲੋਂ ਦੇਸ ਦੀ ਸੇਵਾ ਕਰਨ ਤਾਂ ਕਿ ਸਾਡੇ ਦੇਸ ਦਾ ਨਾਮ ਦੁਨੀਆਂ ਵਿਚ ਸਭ ਤੋਂ ਉੱਚਾ ਹੋ ਸਕੇ।
ਪਾਠਕਾਂ ਦੀ ਨਜਰ ਕਰ ਰਿਹਾ ਹਾਂ ਇਸ ਦਿਨ ਲਈ ਵਿਸੇਸ ਤੌਰ ਤੇ ਲਿਖੀ ਇੱਕ ਕਵਿਤਾ।


ਪੋਤਾ:ਦਾਦਾ ਪੋਤਾ ਬੈਠੇ ਟੀ ਵੀ ਦੇਖੀ ਜਾਂਦੇ ਸੀ।
ਹੋਣ ਪਰੇਡਾਂ ਤੇ ਲੀਡਰ ਝੰਡੇ ਲਹਿਰਾਦੇ ਸੀ।
ਫੁਲੱ ਝੜਾਉਦੇ ਜਿਹਤੇ ਇਹ ਕੀਹਦੀ ਸਮਾਧੀ ਆ,
ਪੋਤਾ ਪੁੱਛਦਾ ਦਾਦਾ ਜੀ ਕੀ ਹੂੰਦੀ ਅਜਾਦੀ ਆ।
ਜਵਾਬ: ਬੜਾ ਹੀ ਔਖਾ ਕਾਕਾ ਤੂੰੂ ਇਹ ਸਵਾਲ ਮੈਨੂੰ ਕਰਿਆ।
ਸੋਚਾ ਵਿੱਚ ਡੁੱਬ ਦਾਦੇ ਨੇ ਠੰਢਾ ਹਾਉਕਾ ਭਰਿਆ।
ਫਾਸੀਆਂ ਉਤੇ ਚੜਕੇ ਇਹ ਸਾਨੂੰ ਮਿਲੀ ਉਪਾਦੀ ਆ।
ਕਾਕਾ ਭੁੱਖ ਗਰੀਬੀ ਨੰਗ ਦਾ, ਦੂਜਾ ਨਾਮ ਅਜਾਦੀ ਆ।
ਕਾਲੀਆਂ ਐਨਕਾ ਲਾ ਕੇ ਜੋ ਝੰਡੇ ਲਹਿਰਾੳਦੇ ਨੇ।
ਸ਼ਹੀਦਾ ਦੇ ਨਾ ਤੇ ਜਨਤਾ ਨੂੰ ਬੁੱਥੂ ਬਣਾਉਦੇ ਨੇ।
ਉਪਰੋ ਦਿਸਦੇ ਸਾਫ ਤੇ ਅੰਦਰੋ ਸਾਰੇ ਹੀ ਦਾਗੀ ਆ।
ਕਾਕਾ ਭੁੱਖ ਗਰੀਬੀ ਨੰਗ ਦਾ, ਦੂਜਾ ਨਾਮ ਅਜਾਦੀ ਆ।
ਹਰ ਪੰਜ ਸਾਲਾ ਬਾਅਦ ਬਦਲਦੀ ਢਾਂਣੀ ਠੱਗਾ ਦੀ।
ਕਦੇ ਆ ਲੱਗੇ ਨੀਲੀਆਂ ਤੇ ਕਦੇ ਚਿੱਟੀਆਂ ਪੱਗਾ ਦੀ।
ਲੁੱਟਣ ਵਾਰੋ ਵਾਰੀ ਦੇਸ ਦੀ ਇਹ ਕਰਦੇ ਬਰਬਾਦੀ ਆ।
ਕਾਕਾ ਭੁੱਖ ਗਰੀਬੀ ਨੰਗ ਦਾ, ਦੂਜਾ ਨਾਮ ਅਜਾਦੀ ਆ।
ਬਿਨਾ ਇਲਾਜ ਦੇ ਮਰਦੇ ਇੱਥੇ ਬਾਲ ਗਰੀਬਾਂ ਦੇ।
ਵਿੱਚ ਅਮਰੀਕਾ ਹੁੰਦੇ ਨੇ ਇਲਾਜ ਰਹੀਜਾ ਦੇ।
ਫਾਇਦਾ ਕਿਸੇ ਦਾ ਨਹੀ ਕਰਨਾ, ਸੰੁਹ ਇੰਨਾਂ ਖਾਧੀ ਏ।
ਕਾਕਾ ਭੁੱਖ ਗਰੀਬੀ ਨੰਗ ਦਾ, ਦੂਜਾ ਨਾਮ ਅਜਾਦੀ ਆ।
ਗਰੀਬ ਬਾਪ ਨੂੰ ਫਿਕਰ ਵਿਉਣੀ ਐ ਮੈਂ ਕਿਦਾ ਧੀ।
ਕਰਜੇ ਧੱਲਿਓ ਨਿਕਲ ਨੀ ਸਕਦਾ ਉਹ ਜਿਉਦੇ ਜੀ।
ਹੈਲੀਟਾਪਟਰ ਫੁੱਲ ਸੱੁਟਦੇ, ਜੇ ਲੀਡਰ ਘਰ ਸ਼ਾਦੀ ਆ।
ਕਾਕਾ ਭੁੱਖ ਗਰੀਬੀ ਨੰਗ ਦਾ, ਦੂਜਾ ਨਾਮ ਅਜਾਦੀ ਆ।
ਅੱਤ ਦੀ ਗਰਮੀ ਵਿਚ ਅੱਜ ਲੋਕੀ ਕਰਲਾਉਦੇ ਨੇ।
ਲੀਡਰਾ ਦੇ ਕੁਤੇ ਵੀ ਏ ਸੀ ਵਿੱਚ ਸੌਂਦੇ ਨੇ।
ਕਿਸੇ ਨੂੰ ਮਾਂਹ ਨੇ ਬੈਅ ਹੂੰਦੇ ਤੇ ਕਿਸੇ ਨੂੰ ਵਾਦੀ ਆ।
ਕਾਕਾ ਭੁੱਖ ਗਰੀਬੀ ਨੰਗ ਦਾ, ਦੂਜਾ ਨਾਮ ਅਜਾਦੀ ਆ।
ਚਪੜਾਸੀ ਤੋ ਚੀਫ ਤੱਕ ਫੈਲੀ ਬੇਈਮਨੀ ਆ,
ਜੱਸੀ ਤਗਲ ਵਾਲੇ ਨੇ ਤਾ ਕਹਿ ਦਿੱਤੀ ਜੁਬਾਨੀ ਆ,
ਲੁੱਟ ਜਾਊਗੀ ਜਨਤਾ, ਜੇ ਸੁੱਤੀ ਨਾ ਜਾਗੀ ਆ।
ਕਾਕਾ ਭੁੱਖ ਗਰੀਬੀ ਨੰਗ ਦਾ, ਦੂਜਾ ਨਾਮ ਅਜਾਦੀ ਆ।
ਪੋਤਾ: ਸਾਰੀ ਗੱਲ ਮੈ ਸਮਝ ਗਿਆ ਤੁਸਾ ਜੋ ਮਸਝਾਇਆ ਏ।
ਸਹੀਦਾ ਦੀ ਕੁਰਬਾਨੀ ਦਾ ਕਿਸੇ ਮੁੱਲ ਨਾ ਪਾਇਆ ਏ।
ਸੱਚੇ ਦਿਲ ਨਾਲ ਗੋਰੇ ਝੰਡੇ ਨੂੰ ਦਿੱਤੀ ਸਲਾਮੀ ਸੀ।
ਦਾਦਾ ਜੀ, ਐਸੀ ਅਜਾਦੀ ਨਾਲੋ ਤਾ ਫਿਰ ਚੰਗੀ ਗੁਲਾਮੀ ਸੀ।

ਗੀਤਕਾਰ ਜੱਸੀ ਤੁਗਲ ਵਾਲਾ
ਹੌਗ ਕੌਗ