ਹਾਂਗਕਾਂਗ ਵਿਚ ਪਹਿਲੀ ਵਾਰ ਅਖੰਡ ਕੀਰਤਨ ਸਮਾਗਮ

0
750

ਹਾਂਗਕਾਂਗ 10 ਅਕਤੂਬਰ 2017 (ਗਰੇਵਾਲ): ਹਾਂਗਕਾਂਗ ਸਥਿਤ ਗੁਰੁ ਘਰ ਖਾਲਸਾ ਦੀਵਾਨ ਵਿਖੇ ਪਹਿਲੀ ਵਾਰ ਅਖੰਡ ਕੀਰਤਨ ਸਮਾਗਮ ਹੋ ਰਿਹਾ ਹੈ। ਇਸ ਸਮਾਗਮ ਦੌਰਾਨ ਇਗਲੈਡ ਦੇ ਵਿਸਵ ਪ੍ਰਸਿੱਧ ਅਖੰਡ ਕੀਰਤਨ ਜੱਥੇ ਦੇ ਸਿੰਘ ਹਾਂਗਕਾਂਗ ਆ ਰਹੇ ਹਨ। ਇਸ ਸਮਾਗਮ ਨੂੰ ਸਿੱਖੀ ਕੈਂਪ ਦਾ ਨਾਮ ਦਿਤਾ ਗਿਆ ਹੈ। ਇਸ 12-15 ਅਕਤੂਬਰ ਵਿਚਕਾਰ ਹੋਣ ਵਾਲੇ ਇਸ ਸਮਾਗਮ ਦੌਰਾਨ ਸਿੱਖੀ ਸਿਧਾਤਾਂ ਸਬੰਧੀ ਬੱਚਿਆਂ ਤੇ ਮਾਪਿਆਂ ਨਾਲ ਵਿਸ਼ੇਸ ਵਿਚਾਰ ਚਰਚਾ ਲਈ ਸੈਸਨ ਰੱਖੇ ਗਏ ਹਨ। ਇਸ ਤੋ ਇਵਾਲਾ ਸਵੇਰੇ ਵੇਲੇ ‘ਆਸਾ ਦੀ ਵਾਰ’ ਅਤੇ ਸ਼ਾਮ ਨੂੰ ‘ਰਹਿਰਾਸ ਸਾਹਿਬ’ ਸਮੇ ਦੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਸ਼ਨਿਚਰਵਾਰ 14 ਅਕਤੂਬਰ ਦੀ ਰਾਤ 6.30 ਤੋ ਸਵੇਰੇ 4.30 ਵਜੇ ਤੱਕ ਰੈਣਸਬਾਈ ਕੀਰਤਨ ਵਿੱਚ ਵੀ ਸੰਗਤਾਂ ਨੂੰ ਹਾਜਰੀ ਭਰਨ ਦੀ ਬੇਨਤੀ ਹੈ। ਇਸ ਤੋ ਇਲਾਵਾ ਹੋਰ ਜੱਥੇ ਵੀ ਆ ਰਹੇ ਹਨ। ਇਸ ਸਬੰਧੀ ਹੋਣ ਜਾਣਕਾਰੀ ਗੁਰੁ ਘਰ ਤੋ ਲਈ ਜਾ ਸਕਦੀ ਹੈ।