ਚੀਨ ਨੇ ਮਨਾਇਆ ਆਪਣਾ 68ਵਾਂ ਸਥਾਪਨਾ ਦਿਵਸ਼

0
563

ਹਾਂਗਕਾਂਗ : ਚੀਨ ਦਾ ਅੱਜ 68ਵਾਂ ਰਾਸ਼ਟਰੀ ਦਿਵਸ ਹੈ ਅਤੇ ਇਸ ਮੌਕੇ ‘ਤੇ ਇਕ ਲੱਖ 15 ਹਜ਼ਾਰ ਤੋਂ ਵਧ ਨਾਗਰਿਕ ਤਿਯਾਨ ਮੇਨ ਚੌਕ ‘ਤੇ ਇਕੱਠੇ ਹੋਏ। ਭੀੜ ਨੇ ਰਾਸ਼ਟਰੀ ਝੰਡਾ ਲਹਿਰਾਏ ਜਾਣ ਮੌਕੇ ‘ਤੇ ਮੌਨ ਰੱਖਿਆ, ਜਿਸ ਤੋਂ ਬਾਅਦ ਰਾਸ਼ਟਰੀ ਗੀਤ ਵਜਾਇਆ ਗਿਆ। ਇਕ ਰਿਪੋਰਟ ਮੁਤਾਬਕ ਸਵੇਰੇ 6.00 ਵਜੇ ਦੇ ਕਰੀਬ ਸੁਰੱਖਿਆ ਫੋਰਸਾਂ ਦੀ ਦੇਖ-ਰੇਖ ‘ਚ ਤਿਯਾਨ ਮੇਨ ਚੌਕ ‘ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ।
ਰਾਸ਼ਟਰੀ ਝੰਡਾ ਲਹਿਰਾਏ ਜਾਣ ਤੋਂ ਬਾਅਦ 17 ਮੀਟਰ ਉੱਚੀ ਫੁੱਲਾਂ ਦੀ ਟੋਕਰੀ ਦੀ ਆਕ੍ਰਿਤੀ ਦਿਖਾਈ ਦਿੱਤੀ। ਇਸ ਟੋਕਰੀ ‘ਚ ਅਨਾਰ, ਸੇਬ ਅਤੇ ਚੀਨੀ ਗੁਲਾਬ ਸਨ। ਇਹ ਦੇਸ਼ ਦੇ ਤਰੱਕੀ ਦਾ ਸੂਚਕ ਸੀ। ਤਿਯਾਨ ਮੇਨ ਚੌਕ ‘ਤੇ ਰਾਸ਼ਟਰੀ ਝੰਡੇ ਨੂੰ ਲਹਿਰਾਉਂਦੇ ਦੇਖਣਾ ਚੀਨ ਦਾ ਰਾਸ਼ਟਰੀ ਦਿਵਸ ਮਨਾਉਣ ਦਾ ਤਰੀਕਾ ਹੈ। ਕੁਝ ਲੋਕ ਝੰਡਾ ਲਹਿਰਾਉਂਦਾ ਦੇਖਣ ਆਏ ਤੇ ਕੁਝ ਦੇਸ਼ ਭਗਤੀ ਦੀ ਭਾਵਨਾ ਜਤਾਉਣ ਲਈ ਆਏ ਸਨ।
ਇਸੇ ਦੌਰਾਨ ਹਾਂਗਕਾਂਗ ਵਿਚ ਵੀ ਕਈ ਸਮਾਗਮ ਕੀਤੇ ਗਏ। ਚੀਨ ਦੇ ਹੱਕ ਅਤੇ ਵਿਰੋਧ ਵਿਚ ਪ੍ਰਦਰਸ਼ਨ ਵੀ ਹੋਏ।