ਹਾਂਗਕਾਂਗ ਵਿਚ ਦੀਵਾਲੀ ਅਤੇ ਬੰਦੀਛੋੜ ਦਿਵਸ ਧੂਮ-ਧਾਮ ਨਾਲ ਮਨਾਇਆ

0
368

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਗੁਰਦੁਆਰਾ ਖ਼ਾਲਸਾ ਦੀਵਾਨ ਅਤੇ ਗੁਰੂ ਨਾਨਕ ਦਰਬਾਰ ਤੁੰਗ ਚੁੰਗ ਵਿਖੇ ਬੰਦੀਛੋੜ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੋਵੇਂ ਗੁਰਦੁਆਰਾ ਸਾਹਿਬਾਨ ਵਿਖੇ ਆਕਰਸ਼ਕ ਦੀਪਮਾਲਾ ਕੀਤੀ ਗਈ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ। ਹਾਂਗਕਾਂਗ ਸਥਿਤ ਹਿੰਦੂ ਭਾਈਚਾਰੇ ਵਲੋਂ ਹੈਪੀ ਵੈਲੀ ਮੰਦਰ ਵਿਖੇ ਦੀਪ ਮਾਲਾ ਕੀਤੀ ਗਈ ਅਤੇ ਭਜਨ ਗਾਏ ਗਏ। ਇਸੇ ਤਰ੍ਹਾਂ ਨਿਪਾਲੀ ਭਾਈਚਾਰੇ ਵਲੋਂ ਧਾਰਮਿਕ ਸਥਾਨਾਂ ‘ਤੇ ਪੂਜਾ ਅਰਚਨਾ ਕੀਤੀ ਗਈ।