ਹਾਂਗਕਾਂਗ ਤੋ ਸ੍ਰੀ ਅੰਮਿ੍ਤਸਰ ਸਾਹਿਬ ਲਈ ਉਡਾਨਾਂ ਦੀ ਮੰਗ ਫਿਰ ਉੱਠੀ

0
868

ਹਾਂਗਕਾਂਗ (ਪਚਬ ) : ਹਾਂਗਕਾਂਗ ਦੇ ਪੰਜਾਬੀਆਂ ਨੇ ਹਾਂਗਕਾਂਗ ਤੋ ਸਿੱਧੇ ਪੰਜਾਬ ਜਾਣ ਦੀ ਆਪਣੀ ਮੰਗ ਫਿਰ ਦੁਹਰਾਈ। ਇੰਨੀ ਦਿਨੀਂ ਦਿੱਲੀ ਤੋ ਸਪਾਇਸ ਜੈਟ ਦੇ ਉੱਚ ਆਧਿਕਾਰੀ ਹਾਂਗਕਾਂਗ ਵਿਚ ਹਨ ਤੇ ਜਦ ਉਹ ਗੁਰੂ ਘਰ ਆਏ ਤਾਂ ਉਨਾਂ ਅੱਗੇ ਇਹ ਮੰਗ ਰੱਖੀ ਗਈ। ਇਸ ਡੈਲੀਗੇਸਨ ਵਿਚ ਦਿੱਲੀ ਤੋ ਅਮਿਤ ‘ਚੱਡਾ'(ਡਿਪਟੀ ਜਨਰਲ ਮਨੇਜਰ ਇਨਟਰਨੈਸਨਲ ਸੇਲਜ਼), ਸਿਨ ਯੋ ਲੀ-ਸੇਲ ਐਗਜੈਕਟਿਵ ਤੇ ਸੈਮ ਹੂਈ-ਸੇਲ ਮਨੇਜਰ ਸਾਮਲ ਸਨ। ਇਨਾਂ ਨਾਲ ਮੁਲਾਕਾਤ ਖਾਲਸਾ ਦੀਵਾਨ ਹਾਂਗਕਾਂਗ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਜ਼ੀਰਾ, ਗੁਰਦੇਵ ਸਿੰਘ ‘ਗਾਲਿਬ’ ਨਵੀ ਬਿਲਡਿਗ ਕਮੇਟੀ ਦੇ ਕਨਵੀਨਰ ਤੇ ਅਮਰਜੀਤ ਸਿੰਘ ਗਰੇਵਾਲ ਜੋ ਲੰਮੇ ਸਮੇ ਤੋ ਹਾਂਗਕਾਂਗ ਤੋ ਪੰਜਾਬ ਲਈ ਉਡਾਨਾਂ ਲਈ ਕੋਸ਼ਿਸਾਂ ਕਰ ਰਹੇ ਹਨ, ਨੇ ਕੀਤੀ। ਸਪਾਇਸ ਜੈਟ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਦਿੱਲੀ ਵਾਪਸ ਜਾ ਕੇ ਸ੍ਰੀ ਅਮ੍ਰਤਿਸਰ ਸਾਹਿਬ ਲਈ ਉਡਾਨਾਂ ਬਾਰੇ ਆਪਣੇ ਅਧਿਕਾਰੀਆਂ ਨਾਲ ਗੱਲ ਕਰਨਗੇ ਤੇ ਜਲਦ ਕੋਈ ਖੁਸ਼ੀ ਦੀ ਖਬਰ ਦੇਣਗੇ। ਯਾਦ ਰਹੇ ਸਪਾਇਸ ਜੈਟ ਪਹਿਲੀ ਘੱਟ ਬਜਟ ਵਾਲੀ ਭਾਰਤੀ ਹਵਾਈ ਕੰਪਨੀ ਹੈ ਜੋ 22 ਨਵੰਬਰ ਤੋ ਦਿੱਲੀ-ਹਾਂਗਕਾਂਗ ਰੋਜਾਨਾ ਉਡਾਨ ਸੁਰੂ ਕਰ ਰਹੇ ਹਨ।