ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਦੇ ਨਵੇਂ ਬੋਰਡ ਦੀ ਚੋਣ

0
1715

ਹਾਂਗਕਾਂਗ(ਪਚਬ): ਹਾਂਗਕਾਂਗ ਦੇ ਗੁਰੂ ਘਰ ਦੇ ਪ੍ਰਬੰਧਕੀ ਬੋਰਡ ਦੀ ਚੋਣ 29 ਮਾਰਚ 2020 ਨੂੰ ਹੋਈ ।  ਜਿਨਾਂ ਸੱਜਣਾਂ ਦੀ ਚੋਣ ਕੀਤੀ ਗਈ ਹੈ ਉਹ ਇਸ ਪ੍ਰਕਾਰ ਹੈ: ਭਾਈ ਗੁਰਨਾਮ ਸਿੰਘ ‘ਸ਼ਾਹਪੁਰ’, ਭਾਈ ਅਮਰਜੀਤ ਸਿੰਘ ‘ਫੂਲ’, ਭਾਈ ਅਮਰਜੀਤ ਸਿੰਘ ‘ਸਿੱਧੂ’ ਭਾਈ ਬਲਜੀਤ ਸਿੰਘ ‘ਚੋਹਲਾ ਸਾਹਿਬ ਅਤੇ ਭਾਈ ਜਸਪਾਲ ਸਿੰਘ ‘ਗਦਰਜਾਦਾ’। ਇਸ ਬੋਰਡ ਦੇ ਮੈਬਰ ਅਗਲੇ 3 ਸਾਲ ਲਈ ਕੰਮ ਕਰਨਗੇ।ਗੁਰੂ ਸਾਹਿਬ ਦੀ ਹਜੂਰੀ ਵਿਚ ਇਨਾਂ ਬੋਰਡ ਮੈਬਰਾਂ ਨੇ ਮਨ ਤਨ ਨਾਲ ਸੇਵਾ ਕਰਨ ਦਾ ਪ੍ਰਣ ਲਿਆ। ਇਸ ਸਮੇਂ ਹਜਾਰ ਪਤਵੱਤੇ ਸੱਜਣਾ ਨੇ ਉਨਾਂ ਨਵੇਂ ਬਣੇ ਬੋਰਡ ਮੈਬਰਾਂ ਨੂੰ ਵਧਾਈ ਦਿੱਤੀ।
ਇਸੇ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਮਿਲੀ ਸੂਚਨਾ ਅਨੁਸਾਰ ਕੋਰਨਾ ਕਾਰਨ ਜੋ ਪ੍ਰਬੰਧਕ ਤਬਦੀਲੀਆਂ ਕੀਤੀਆ ਗਈਆਂ ਸਨ ਉਹ ਹੁਣ 19 ਅਪ੍ਰੈਲ 2020 ਤੱਕ ਜਾਰੀ ਰਹਿਣਗੀਆਂ।