ਹਾਂਗਕਾਂਗ ਤੋਂ ਗਏ ਮੁਸਾਫਰ ਤੋਂ 23 ਲੱਖ ਦਾ ਸੋਨਾਂ ਫੜਿਆ

0
772

ਦਿੱਲੀ(ਪਚਬ):- ਕਸਟਮ ਵਿਭਾਗ ਦੇ ਅਮਲੇ ਨੇ ਹਾਂਗਕਾਂਗ ਤੋਂ ਆਉਣ ਵਾਲੇ ਇਕ ਭਾਰਤੀ ਯਾਤਰੀ ਕੋਲੋਂ ਦਿੱਲੀ ਹਵਾਈ ਅੱਡੇ ਤੋਂ ਸੋਨਾ ਦੇ ਬਿਸਕੁਟ ਜ਼ਬਤ ਕੀਤੇ ਹਨ ਜਿਨ੍ਹਾਂ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 23.85 ਲੱਖ ਰੁਪਏ ਹੈ। ਇਸ ਦੇ ਨਾਲ ਹੀ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਦਿੱਲੀ ਕਸਟਮ ਅਧਿਕਾਰੀਆਂ ਅਨੁਸਾਰ ਇਸ ਵਿਅਕਤੀ ਨੇ ਬੀਤੇ ਸਮੇਂ ਦੌਰਾਨ ਵੀ 43.71 ਲੱਖ ਦਾ ਸੋਨਾਂ ਸਮਗਲ ਕੀਤਾ ਸੀ।ਏ ਐਨ ਆਈ ਨਿਉਜ਼ ਏਜੰਸੀ ਅਨੁਸਾਰ ਇਹ ਘਟਨਾ 29 ਦਸੰਬਰ 2019 ਦੀ ਹੈ।