ਹਾਂਗਕਾਂਗ ‘ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ

0
924

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀਆਂ ਸੰਗਤਾਂ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਦੋ ਪੜਾਵਾਂ ਅਧੀਨ ਚਿਮ-ਚਾ-ਸੂਈ ਅਤੇ ਥਿਨ-ਸੂਈ-ਵਾਈ ਇਲਾਕੇ ਵਿਚ ਲਗਾਈ ਗਈ | ਚਿਮ-ਚਾ-ਸੂਈ ਸਟਾਰ ਫੈਰੀ ਹਾਂਗਕਾਂਗ ਦਾ ਮੁੱਖ ਸੈਲਾਨੀ ਕੇਂਦਰ ਹੋਣ ਕਾਰਨ ਵਿਦੇਸ਼ੀਆਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਦੇ ਮਕਸਦ ਤਹਿਤ ਅਤੇ ਥਿਨ ਸੂਈ ਵਾਲੀ ਵਿਖੇ ਹਾਂਗਕਾਂਗ ਦੇ ਸਥਾਨਕ ਵਸਨੀਕਾਂ ਨੂੰ ਸਿੱਖ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਉਣ ਦੇ ਮਕਸਦ ਤਹਿਤ ਸਿੱਖ ਧਰਮ ਨਾਲ ਸੰਬੰਧਿਤ ਚੀਨੀ ਅਤੇ ਅੰਗਰੇਜ਼ੀ ਵਿਚ ਕਿਤਾਬਾਂ ਵੰਡੀਆਂ ਗਈਆਂ | ਥਿਨ-ਸੂਈ-ਵਾਈ ਇਲਾਕੇ ਦੇ ਪ੍ਰਬੰਧਕਾਂ ਵਲੋਂ ਮਲਕੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਛਬੀਲ ਦੌਰਾਨ ਥਿਨ-ਸੂਈ-ਵਾਈ ਦੀ ਸੰਗਤ ਵਲੋਂ ਗੁਰਦੁਆਰਾ ਖਾਲਸਾ ਦੀਵਾਨ ਦੀ ਨਵੀਂ ਉਸਾਰੀ ਜਾ ਰਹੀ ਇਮਾਰਤ ਲਈ ਕਰੀਬ ਇਕ ਲੱਖ ਹਾਂਗਕਾਂਗ ਡਾਲਰ ਤੋਂ ਵੱਧ ਦੀ ਰਕਮ ਇਕੱਤਰ ਕੀਤੀ ਗਈ | ਇਸ ਮੌਕੇ ਡਿਸਟਿ੍ਕ ਕੌਾਸਲਰ ਹੁੰਗ ਚਿਊ-ਵਾ, ਡਰੈਕ ਅਤੇ ਹਾਂਗਕਾਂਗ ਪੁਲਿਸ ਦੇ ਸਰਜੈਂਟ ਯਿਪ ਯਿਊ-ਤੁੰਗ, ਕੈਵਿਨ ਨੇ ਸੰਬੋਧਨ ਕਰਦਿਆਂ ਪੂਰੇ ਹਾਂਗਕਾਂਗ ਵਿਚ ਸਿੱਖਾਂ ਵਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ |