ਹਨੀਪ੍ਰੀਤ ਦੀ ਜ਼ਮਾਨਤ ਫਿਰ ਅਟਕੀ

0
310

ਚੰਡੀਗੜ੍ਹ: ਪੰਚਕੁਲਾ ਅਦਾਲਤ ਵਿੱਚ ਗੁਰਮੀਤ ਰਾਮ ਰਹੀਮ ਦੀ ਚਹੇਤੀ ਹਨੀਪ੍ਰੀਤ ਦੀ ਜ਼ਮਾਨਤ ਬਾਰੇ ਫ਼ੈਸਲਾ ਹੁਣ ਕੱਲ੍ਹ ਕੀਤਾ ਜਾਵੇਗਾ। ਹਨੀਪ੍ਰਤ 25 ਅਗਸਤ ਨੂੰ ਪੰਚਕੁਲਾ ਵਿੱਚ ਹੋਏ ਦੰਗੇ-ਫਸਾਦ ਨੂੰ ਭੜਕਾਉਣ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਕਰਾਰ ਦਿੱਤੀ ਗਈ ਹੈ ਤੇ ਅੰਬਾਲਾ ਜੇਲ੍ਹ ਵਿੱਚ ਕੈਦ ਹੈ। ਜੇ ਉਸ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਹ ਡੇਰਾ ਸਿਰਸਾ ਦੀ ਸਾਂਭ-ਸੰਭਾਲ ਲਈ ਸਿਰਸਾ ਜਾਏਗੀ।
ਹਨੀਪ੍ਰੀਤ ਦੇ ਵਕੀਲ ਤਨਵੀਰ ਅਹਿਮਦ ਹਨ ਜਿਨ੍ਹਾਂ ਆਰੂਸ਼ੀ ਤਲਵਾਰ ਦਾ ਕੇਸ ਲੜਿਆ ਸੀ। ਜ਼ਮਾਨਤ ਦੀ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ 25 ਅਗਸਤ ਵਾਲੇ ਦਿਨ ਹਨੀਪ੍ਰੀਤ ਪੰਚਕੁਲਾ ਦੀ ਅਦਾਲਤ ਵਿੱਚ ਮੌਜੂਦ ਸੀ ਤੇ ਬਾਹਰ ਹੋਈ ਹਿੰਸਾ ਵਿੱਚ ਉਸ ਦਾ ਕੋਈ ਹੱਥ ਨਹੀਂ।
ਹਾਲਾਂਕਿ ਹਰਿਆਣਾ ਪੁਲਿਸ ਦੀ ਜਾਂਚ ਮੁਤਾਬਕ ਰਾਮ ਰਹੀਮ ਨੂੰ ਸਜ਼ਾ ਹੋਣ ਬਾਅਦ ਹਨੀਪ੍ਰੀਤ ਦੇ ਇਸ਼ਾਰੇ ’ਤੇ ਹਿੰਸਾ ਭੜਕੀ ਸੀ। ਉਸ ਦੀ ਜ਼ਮਾਨਤ ਦੀ ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਨੇ ਹਨਪ੍ਰੀਤ ਖ਼ਿਲਾਫ਼ ਚਲਾਨ ਦੇ ਦਿੱਤਾ ਹੈ ਤੇ ਜੇ ਉਸ ਦੀ ਜ਼ਮਾਨਤ ਹੁੰਦੀ ਹੈ ਤਾਂ ਉਸ ਨਾਲ ਕੋਈ ਖ਼ਤਰਾ ਨਹੀਂ ਹੈ।
ਇਸ ਮਾਮਲੇ ਵਿੱਚ ਹੁਣ ਤਕ 32 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਨ੍ਹਾਂ ਵਿੱਚੋਂ 18 ਨੂੰ ਜ਼ਮਾਨਤ ਮਿਲ ਚੁੱਕੀ ਹੈ।