ਸੁਣੋ ਸ਼ੇਰਨੀ ਦੀ ਦਹਾੜ

0
442

https://youtu.be/umRjAyqtvYs
ਮਾਹੂਆ, ਟੈਗੋਰ ਅਤੇ ਬਾਬਾ ਬੰਦਾ ਸਿੰਘ ਬਹਾਦਰ
ਤੇ ਉਹ ਫਿਰ ਸੰਸਦ ਵਿਚ ਗਰਜ ਗਈ। ਬੰਗਾਲ ਦੀ ਬਹਾਦਰ ਧੀ, ਮਹੂਆ ਮੋਇਤਰਾ। ਤੇ ਤੁਰੰਤ ਫਿਰ ਉਹ ਵੀਡੀਓ ਵਾਇਰਲ ਹੋ ਗਈ, ਕੁਝ ਘੰਟਿਆਂ ਚ ਹੀ .
ਮੈਂ ਮਾਹੂਆ ਨੂੰ ਲੋਕ ਸਭਾ ਵਿਚ ਉਸਦੀ ਪਹਿਲੀ ਸਪੀਚ ਤੋਂ ਹੀ ਫਾਲੋ ਕਰ ਰਿਹਾ ਹਾਂ; ਉਹ ਸਪੀਚ ਜਿਸ ਵਿੱਚ ਉਸਨੇ ਇਸ ਸਰਕਾਰ ਤੇ Xenophobia ਅਤੇ ਧਾਰਮਿਕ ਭੇਦਭਾਵ ਨੂੰ ਉਤਸ਼ਾਹਤ ਕਰਨ ਦਾ ਦੋਸ਼ ਲਾਇਆ ਸੀ !
ਉਹ ਉੱਚ ਸਿੱਖਿਆ ਪ੍ਰਾਪਤ ਹੈ, ਮੈਸੇਚਿਉਸੇਟਸ (ਅਮਰੀਕਾ) ਦੇ ਮਾਊਂਟ ਹੋਲੀਓੋਕ ਕਾਲਜ ਤੋਂ ਅਰਥ ਸ਼ਾਸਤਰ ਅਤੇ ਗਣਿਤ ਵਿਚ ਗ੍ਰੈਜੂਏਟ ਹੈ. ਫਿਰ ਉਸਨੇ ਨਿਊ ਯਾਰਕ ਵਿੱਚ ਜੇਪੀ ਮੋਰਗਨ ਵਿੱਚ ਇੱਕ ਇਨਵੈਸਟਮੈਂਟ ਬੈਂਕਰ ਵਜੋਂ ਕੰਮ ਕੀਤਾ. ਕਾਰਪੋਰੇਟ ਜਗਤ ਵਿਚ ਹਰ ਕੋਈ ਜਾਣਦਾ ਹੈ ਕਿ ਜੇ ਪੀ ਮੋਰਗਨ ਵਿਚ ਇਨਵੈਸਟਮੈਂਟ ਬੈਂਕਰ ਹੋਣ ਦਾ ਕੀ ਅਰਥ ਹੈ. ਖ਼ਾਸਕਰ ਓਦੋਂ ਜਦੋਂ ਕੇ ਕੋਈ ਨਿਊ ਯਾਰਕ ਵਿੱਚ ਨਿਯੁਕਤ ਹੋਵੇ !
ਉਸਨੇ ਬਿਹਤਰ ਭਾਰਤ ਦੇ ਸੁਪਨੇ ਲਈ , ਭਾਰਤੀ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਆਪਣਾ ਸੁਨਹਿਰੇ ਭਵਿੱਖ ਵਾਲਾ ਕੈਰੀਅਰ ਛੱਡ ਦਿੱਤਾ. ਭਾਰਤੀ ਰਾਜਨੀਤੀ ਵਿਚ ਸਾਨੂੰ ਉਸਦੇ ਵਰਗੇ ਲੋਕਾਂ ਦੀ ਕਿੰਨੀ ਬੁਰੀ ਤਰਾਂ ਜ਼ਰੂਰਤ ਹੈ !
ਆਪਣੀ ਇਸ ਤਾਜ਼ਾ ਸਪੀਚ ਵਿੱਚ ਉਸਨੇ ਨਿਆਂਪਾਲਿਕਾ, ਕਾਰਜਕਾਰੀਤਾ (Executive) ਅਤੇ ਮੀਡੀਆ ਨੂੰ ਸਰਕਾਰ ਦੇ ਅੱਗੇ ਗੋਡੇ ਟੇਕਣ ਤੇ ਸ਼ਰਮ ਕਰਨ ਲਈ ਕਿਹਾ। ਉਸਨੇ ਭਾਰਤ ਦੇ ਇੱਕ ਸਾਬਕਾ ਚੀਫ ਜਸਟਿਸ ਨੂੰ ਵੀ ਨਹੀਂ ਬਖਸ਼ਿਆ, ਜਿਸ ਤੇ ਉਸਦੀ ਸਹਿਕਰਮੀ ਨੇ ਜਿਣਸੀ ਉਤਪੀੜ੍ਹਨ ਦੇ ਦੋਸ਼ ਲਾਏ ਸਨ । ਉਸਨੇ ਕਿਹਾ ਕਿ ਚੀਫ ਜਸਟਿਸ ਨੇ ਆਪਣੇ ਖੁਦ ਦੇ ਵਿਰੁੱਧ ਜਿਣਸੀ ਸ਼ੋਸ਼ਣ ਦੇ ਮਾਮਲੇ ਨੂੰ ਆਪਣੇ ਹੀ ਅਧੀਨ ਲੈ ਲਿਆ ਤੇ ਆਪਣੇ ਆਪ ਨੂੰ ਖੁਦ ਹੀ ਬਰੀ ਕਰ ਲਿਆ ਜੋ ਕਿ ਬਹੁਤ ਹੀ ਘਿਨਾਉਣਾ ਕਾਰਾ ਹੈ।
ਉਸਨੇ ਆਪਣੀ ਸਪੀਚ ਕਿਹਾ ਕਿ ਇਹ ਸਰਕਾਰ ਕਾਇਰ ਹੈ, ਸਪੱਸ਼ਟ ਤੌਰ ਤੇ ਉਸਨੇ ਮੋਦੀ-ਸ਼ਾਹ ਦੀ ਜੋੜੀ ਨੂੰ ਕਾਇਰ ਕਿਹਾ – ਉਹ ਦੋਵੇਂ ਹੀ ਪੂਰੀ ਸਰਕਾਰ ਹੀ ਤਾਂ ਹਨ. ਨਹੀਂ ਹਨ ਕੀ?
ਉਸਨੇ ਉਹਨਾਂ ਨੂੰ ਕਿਸਾਨਾਂ ਦੇ ਵਿਰੁੱਧ ਤਾਕਤ ਵਰਤਣ ਲਈ ਬਾਰ-ਬਾਰ ਕਾਇਰ ਕਿਹਾ. ਪਾਣੀ ਦੀਆਂ ਬੌਸ਼ਾਰਾਂ ਮਾਰਨ ਲਈ ਕਾਇਰ ਕਿਹਾ ! ਡਾਂਗਾਂ ਮਾਰਨ ਲਈ ਕਾਇਰ ਕਿਹਾ ! ਇੰਟਰਨੈਟ ਬੰਦ ਕਰਨ ਲਈ ਕਾਇਰ ਕਿਹਾ !
ਅਜਿਹਾ ਕਰਨਾ ਕਿਸੇ ਲਈ ਵੀ ਕੋਈ ਸੌਖਾ ਕੰਮ ਨਹੀਂ ਹੈ, ਖ਼ਾਸਕਰ ਜਿਸ ਤਰੀਕੇ ਨਾਲ ਇਹਨਾਂ ਸੱਤਾ ਦੇ ਨਸ਼ੇ ਵਿੱਚ ਚੂਰ ਮੂਰਖਾਂ ਨੇ ਸ਼ਸ਼ੀ ਥਰੂਰ ‘ਤੇ UAPA ਲਗਾ ਦਿੱਤਾ ਹੈ . ਖ਼ਾਸਕਰ ਜਿਸ ਤਰੀਕੇ ਨਾਲ ਉਨ੍ਹਾਂ ਨੇ ਪੀ ਚਿਦੰਬਰਮ ਨੂੰ ਨਿਸ਼ਾਨਾ ਬਣਾਇਆ ਸੀ ਅਤੇ CBI ਤੋਂ ਗਿਰਫਤਾਰ ਕਰਵਾ ਦਿੱਤਾ ਸੀ ਜਦੋਂ ਉਸਨੇ CAA ਦੀ ਬਹਿਸ ਵੇਲੇ CAA ਦੇ ਖਿਲਾਫ ਉਹ ਦਲੇਰਨਾ ਭਾਸ਼ਣ ਦਿੱਤਾ ਸੀ , ਉਪਰਲੇ ਸਦਨ ਵਿੱਚ ! ਬਹੁਤ ਹੀ ਦਲੇਰੀ ਵਾਲਾ ਭਾਸ਼ਣ ਸੀ ਉਹ ਵੀ !
ਫਿਰ ਮਾਹੂਆ ਨੇ ਆਪਣੀ ਸਪੀਚ ਵਿੱਚ ਸਿੱਖਾਂ ਦੀ ਪ੍ਰਸ਼ੰਸਾ ਕੀਤੀ, ਉਹਨਾਂ ਦੀ ਬਹਾਦਰੀ ਲਈ। ਉਸਨੇ ਦੱਸਿਆ ਕਿ ਕਿਵੇਂ ਬਘੇਲ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਮੁਗਲਾਂ ਤੋਂ ਦਿੱਲੀ ਜਿੱਤ ਲਈ ਤੇ ਮੋਦੀ ਸਰਕਾਰ ਨੂੰ ਪੰਜਾਬੀਆਂ ਨੂੰ ਹਲਕੇ ਵਿੱਚ ਲੈਣ ਦੀ ਗ਼ਲਤੀ ਨਾ ਕਰਨ ਦੀ ਤਾਕੀਦ ਕੀਤੀ । ਮੈਂ ਹੈਰਾਨ ਸੀ ਕਿ ਉਸਨੂੰ ਇਸ ਬਾਰੇ ਪਤਾ ਸੀ ! ਲੱਗਦਾ ਹੈ ਕਿ ਸਾਡਾ ਇਤਿਹਾਸ ਕਿਸਾਨੀ ਪ੍ਰਦਰਸ਼ਨਾਂ ਦੌਰਾਨ ਵਿਆਪਕ ਰੂਪ ਵਿੱਚ ਪੜ੍ਹਿਆ ਗਿਆ ਹੈ.
ਮੈਂ ਵੀ ਆਪਣੀ ਫੇਸਬੁੱਕ ਕੰਧ ਉੱਤੇ ਬਘੇਲ ਸਿੰਘ ਅਤੇ ਜੱਸਾ ਸਿੰਘ ਆਹਲਵਾਲੀਆ ਦੀ ਅਗਵਾਈ ਵਾਲੀ ਫੌਜ ਦੇ ਇਸ ਕਾਰਨਾਮੇ ਬਾਰੇ ਲਿਖਿਆ ਸੀ। ਮੈਂ ਹੋਰਨਾਂ ਵਿਸ਼ਿਆਂ ਬਾਰੇ ਵੀ ਲਿਖਿਆ ਹੈ ਜਿਹਨਾਂ ਦਾ ਉਸਨੇ ਜ਼ਿਕਰ ਕੀਤਾ – ਮਸਲਨ ਚੀਫ਼ ਜਸਟਿਸ ਬਾਰੇ , ਸਰਕਾਰ ਦੇ ਨਫ਼ਰਤ ਜ਼ੇਨੋਫੋਬੀਆ ਦੇ ਏਜੰਡੇ ਬਾਰੇ , ਕਿਸਾਨਾਂ ਦੁਆਰਾ ਕੀਤੇ ਵਿਰੋਧ ਪ੍ਰਦਰਸ਼ਨਾਂ ਨੂੰ ਸਹੀ ਤਰਾਂ ਨਾਲ ਨਾ ਨਜਿੱਠਣ ਬਾਰੇ !
ਪਰ ਇੱਕ ਗੱਲ, ਜਿਸਦਾ ਮਹੂਆ ਨੇ ਜ਼ਿਕਰ ਕੀਤਾ, ਮੇਰੇ ਲਈ ਇੱਕ ਪੂਰਨ ਹੈਰਾਨੀ ਵਾਲੀ ਸੀ. ਇਹ ਅਸਲ ਵਿਚ ਮੇਰੇ ਲਈ ਇਕ ਖ਼ਬਰ ਵਾਂਗ ਸੀ! ਇਹ ਗੱਲ ਪੰਜਾਬ ਬਾਰੇ ਸੀ ਅਤੇ ਉਸ ਧਰਮ ਬਾਰੇ ਸੀ ਜਿਸ ਨਾਲ ਮੈਂ ਸਬੰਧਤ ਹਾਂ। ਅਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਮੈਂ ਇਕ ਬਿਲਕੁੱਲ ਅਣਭੋਲ, ਅਣਜਾਣ ਵਿਅਕਤੀ ਹਾਂ, ਮੂਰਖਤਾ ਦੀ ਹੱਦ ਤੱਕ ਅਣਭੋਲ . ‘
‘ ਤੂੰ ਕੱਖ ਵੀ ਨੀ ਜਾਣਦਾ, Jon Snow”. ਕਿਟ ਹਾਰਿੰਗਟਨ ਨੂੰ ਕਿਵੇਂ ਲੱਗਦਾ ਹੋਊ ਇਹ ਸੁਣ ਕੇ, ਮਹਿਸੂਸ ਹੋਇਆ!

ਇਹ ਸਭ ਉਦੋਂ ਮਹਿਸੂਸ ਹੋਇਆ ਜਦੋਂ ਮਹੁਆ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਬਿੰਦਰਨਾਥ ਟੈਗੋਰ ਨੇ ਉਨ੍ਹਾਂ ਦੀ ਬਹਾਦਰੀ ਬਾਰੇ ਇਕ ਲੰਬੀ ਕਵਿਤਾ ਲਿਖੀ ਹੈ!
ਉਸਨੇ ਉਸ ਕਵਿਤਾ ਦੀਆਂ ਕੁਝ ਲਾਈਨਾਂ ਵੀ ਪੜ੍ਹ ਦਿੱਤੀਆਂ। ਪਰ ਬੰਗਾਲੀ ਵਿੱਚ ਪੜ੍ਹੀਆਂ । ਅਤੇ ਮੈਂ ਬੰਗਾਲੀ ਨਹੀਂ ਸਮਝ ਸਕਦਾ. ਕਾਸ਼ ਕੇ ਸਮਝ ਸਕਦਾ ਹੁੰਦਾ, ਇੰਨੀ ਖੂਬਸੂਰਤ ਬੋਲੀ , ਐਨੀਂ ਸਾਹਿਤਿਕ ਅਮੀਰੀ ਵਾਲੀ ਭਾਸ਼ਾ!
ਮੈਂ ਸਿਰਫ ਬੰਗਾਲੀ ਵਿਚ ‘ਅਮੀ ਤੋਮਾਕੇ ਭਲੋਬਾਸ਼ੀ’ ਹੀ ਜਾਣਦਾ ਹਾਂ. ਇਹ ਇੱਕ ਬੰਗਾਲੀ ਦੋਸਤ ਨੇ ਮੈਨੂੰ ਲਗਭਗ ਇਕ ਦਹਾਕੇ ਪਹਿਲਾਂ ਦੱਸਿਆ ਸੀ। ਇਹ ਨਹੀਂ ਕਿ ਦੋਸਤ ਨੂੰ ਮੈਨੂੰ ਇਹ ਸ਼ਬਦ ਕਹੇ ਸਨ, ਬਲਕਿ ਇਹ ਸ਼ਬਦ ਮੇਰੇ ਉਸ ਸਵਾਲ ਦੇ ਜਵਾਬ ਦੇ ਤੌਰ ਤੇ ਆਏ ਜਦੋਂ ਮੈਂ ਪੁੱਛਿਆ ਕਿ ਉਹ ਬੰਗਾਲੀ ਵਿਚ ਇਕ ਵਿਸ਼ੇਸ਼ sentence ਨੂੰ ਕਿਵੇਂ ਕਹਿੰਦੇ ਹਨ.
ਬੰਗਾਲੀ ਵਿਚ ਮਹੂਆ ਦੀ ਕਵਿਤਾ ਸੁਣਨ ਨਾਲ ਮੇਰੇ ਵਿਚ ਬਹੁਤ ਹੀ ਉਤਸੁਕਤਾ ਪੈਦਾ ਹੋ ਗਈ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਰਬਿੰਦਰਨਾਥ ਟੈਗੋਰ ਨੇ ਕੀ ਕਿਹਾ ਸੀ!
ਜਦੋਂ ਮੈਂ ਖੋਜ ਕੀਤੀ ਤਾਂ ਮੈਨੂੰ ਪਤਾ ਚੱਲਿਆ ਕਿ ਟੈਗੋਰ ਨੇ ਆਪਣੀ ਪ੍ਰਸਿੱਧ ਕਵਿਤਾ ‘ਬੰਦੀ ਬੀੜ’ ਭਾਵ ‘ਬੰਦੀ ਨਾਇਕ ’, ਬਾਬਾ ਬੰਦਾ ਸਿੰਘ ਉੱਪਰ ਲਿਖੀ ਸੀ। ਟੈਗੋਰ ਨੇ ਇਹ ਕਵਿਤਾ ਬਾਬਾ ਬੰਦਾ ਸਿੰਘ ਅਤੇ ਉਹਨਾਂ ਨਾਲ ਫੌਜ ਵਿੱਚ ਸਾਥੀ ਉਹਨਾਂ ਸਿੱਖ ਯੋਧਿਆਂ ਲਈ ਲਿਖੀ ਸੀ ਜਿਨ੍ਹਾਂ ਨੇ ਬਹੁਤ ਹੀ ਦਲੇਰੀ ਨਾਲ ਮੁਗਲ ਫੌਜ ਦਾ ਮੁਕਾਬਲਾ ਕੀਤਾ,ਹਾਲਾਂਕਿ ਉਹ ਗਿਣਤੀ ਵਿੱਚ ਬਹੁਤ ਘੱਟ ਸਨ ਵਿੱਚ ਹਥਿਆਰਾਂ ਦੇ ਮਿਆਰ ਦੇ ਮਾਮਲੇ ਵਿੱਚ ਪਿੱਛੇ ।
‘ਟਾਈਮਜ਼ ਆਫ ਇੰਡੀਆ’ ਦੇ ਇਕ ਲੇਖ ਵਿਚ ਜ਼ਿਕਰ ਗਿਆ ਹੈ ਕਿ ਟੈਗੋਰ ਨੇ ਬਾਬਾ ਬੰਦਾ ਸਿੰਘ ਨੂੰ ਮਹਾਨ ਯੋਧਾ ਦੱਸਦਿਆਂ “ਸਿੰਘਰ ਮੋਟਰ ਸ਼੍ਰਿਂਘਲਗੋ” ਵਰਗੇ ਸ਼ਬਦਾਂ ਦੀ ਵਰਤੋਂ ਕਰਦਿਆਂ ਇੱਕ ਵਾਰ ਦੇ ਰੂਪ ਵਿੱਚ ਇਹ ਕਵਿਤਾ ਚਿਤਰੀ ਹੈ. “ਸਿੰਘਰ ਮੋਟਰ ਸ਼੍ਰਿਂਘਲਗੋ” ਬੰਗਾਲੀ ਦੇ ਸ਼ਬਦ ਹਨ ਜਿਹਨਾਂ ਦਾ ਅਰਥ ਹੈ ”ਜੰਜ਼ੀਰਾਂ ਵਿਚ ਸ਼ੇਰ”!
ਅਤੇ ਫਿਰ ਮੇਰਾ ਸਭ ਤੋਂ ਵੱਡਾ ਝਟਕਾ ! ਆਸਮਾਨੀ ਬਿਜ਼ਲੀ ਵਰਗਾ !
‘ਟਾਈਮਜ਼ ਆਫ ਇੰਡੀਆ’ ਵਿੱਚ ਅੱਗੇ ਲਿਖਿਆ ਸੀ ਕਿ ਇਹ ਕਵਿਤਾ ਪੱਛਮੀ ਬੰਗਾਲ ਦੇ ਹਰੇਕ ਅੰਗਰੇਜ਼ੀ ਅਤੇ ਸਥਾਨਕ ਭਾਸ਼ਾਵਾਂ ਦੇ ਵਿਦਿਅਕ ਅਦਾਰਿਆਂ ਦੇ ਸਿਲੇਬਸ ਦਾ ਹਿੱਸਾ ਹੈ!! ਬੰਗਾਲ ਵਿਚ ਹੈ ਅਤੇ ਪੰਜਾਬ ਵਿਚ ਨਹੀਂ!
ਜੇ ਇਹ ਉਲਟਾ ਹੁੰਦਾ, ਮੈਨੂੰ ਬਿਲਕੁੱਲ ਵੀ ਮੈਂ ਹੈਰਾਨੀ ਨਾ ਹੁੰਦੀ। ਪਰ ਇਹ ਉਲਟ ਨਹੀਂ ਸੀ, ਸੋ ਤਾਹੀਂ ਮੈਂ ਹੱਦ ਤੋਂ ਜ਼ਿਆਦਾ ਅਚੰਬਿਤ ਹੋਇਆ। .
ਟੈਗੋਰ ਦੀ ਇਕ ਕਹਾਣੀ +2 ਵਿੱਚ ਦੇ ਸਾਇੰਸ ਸਟ੍ਰੀਮ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਦੇ ਪਾਠਕ੍ਰਮ ਵਿਚ ਹੁੰਦੀ ਸੀ -A Wrong Man in Workers’ Paradise. – ‘ਕਾਮਿਆਂ ਦੇ ਸਵਰਗ ਵਿੱਚ ਇੱਕ ਗ਼ਲਤ ਬੰਦਾ’
ਇਹ ਕਹਾਣੀ ਮੇਰੇ ਦਿਲ ਨੂੰ ਟੁੰਬ ਗਈ ਸੀ . ਮੈਂ ਇਸ ਨੂੰ ਬਾਰ ਬਾਰ ਪੜ੍ਹਿਆ ! ਸ਼ਾਇਦ ਇਹ ਮੇਰੀ ਆਪਣੀ ਕਹਾਣੀ ਸੀ. ਸ਼ਾਇਦ ਨਹੀਂ, ਇਹ ਅਸਲ ਵਿੱਚ ਮੇਰੀ ਆਪਣੀ ਕਹਾਣੀ ਹੀ ਸੀ. ਅਤੇ ਇਹ ਉਹਨਾਂ ਦੋ ਸਾਲਾਂ ਵਿੱਚ ਹੋਰ ਵੀ ਵਧੇਰੇ ਪ੍ਰਸੰਗਿਕ ਸੀ! ਕਾਮਿਆਂ ਦੇ ਫਿਰਦੌਸ ਉਹ ਗਲਤ ਆਦਮੀ ਯਕੀਨਨ ਮੈਂ ਹੀ ਸੀ.
ਟੈਗੋਰ ਦੀ ਕਵਿਤਾ, ਜਿਸ ਦਾ ਮਹੂਆ ਜ਼ਿਕਰ ਕਰ ਰਹੀ ਸੀ, ਮੈਂ ਅੱਜ ਪੜ੍ਹੀ। ਇਹ ਵੀ ਬਹੁਤ ਦਿਲ ਟੁੰਬਵੀਂ ਹੈ!
ਜੇ ਟੈਗੋਰ ਦੀ ਇਹ ਕਹਾਣੀ ਬੰਗਾਲ ਦੇ ਸਕੂਲਾਂ ਦੇ ਪਾਠਕ੍ਰਮ ਦਾ ਹਿੱਸਾ ਬਣ ਸਕਦੀ ਹੈ, ਤਾਂ ਅਜਿਹੇ ਮਹਾਨ ਯੋਧੇ, ਬਾਬਾ ਬੰਦਾ ਸਿੰਘ ਬਹੂਦੁਰ ਬਾਰੇ ਇਹ ਕਵਿਤਾ ਪੰਜਾਬ ਦੇ ਸਕੂਲ ਜਾਂ ਕਾਲਜਾਂ ਦੇ ਪਾਠਕ੍ਰਮ ਵਿੱਚ ਕਿਉਂ ਨਹੀਂ ਹੈ? ਕਿਉਂ ਨਹੀਂ ਹੈ ਆਖਿਰਕਾਰ ?
ਪੰਜਾਬੀਆਂ ਨੂੰ ਇਹ ਕਵਿਤਾ ਪੰਜਾਬ ਦੇ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਬਨਾਉਣ ਲਈ ਪੰਜਾਬ ਸਰਕਾਰ ਕੋਲੋਂ ਮੰਗ ਕਰਨੀ ਚਾਹੀਦੀ ਹੈ. ਇੱਕ Campaign ਚਲਣੀ ਚਾਹੀਦੀ ਹੈ! ਲੋੜ ਪਵੇ ਤਾਂ ਸ਼ਾਂਤਮਈ ਪ੍ਰਦਰਸ਼ਨ ਵੀ ਕਰਨੇ ਚਾਹੀਦੇ ਹਨ. ਬਿਲਕੁੱਲ ਉਵੇਂ ਜਿਵੇਂ ਸਾਡੇ ਕਿਸਾਨ ਇਸ ਵੇਲੇ ਦਿੱਲੀ ਦੇ ਬਾਰਡਰਾਂ ਤੇ ਕਰ ਰਹੇ ਹਨ! …… ਮਨਿੰਦਰ ਕੰਗ
#isupportfarmers #FarmersProtest #yesorno

https://www.youtube.com/watch?v=umRjAyqtvYs&feature=youtu.be
YOUTUBE.COM
Chaos in Parliament after Trinamool MP Mahua Moitra remarks on former CJI’s sexual harassment case