ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਵਲੋਂ ਉੱਚ ਵਿੱਦਿਆ ਲਈ 8 ਵਿਦਿਆਰਥੀਆਂ ਨੂੰ ਵਜ਼ੀਫ਼ੇ ਵੰਡੇ

0
454

ਹਾਂਗਕਾਂਗ (ਜੰਗ ਬਹਾਦਰ ਸਿੰਘ)-ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨ ਟਰੱਸਟ ਵਲੋਂ ਉੱਚ ਵਿੱਦਿਆ ਪ੍ਰਾਪਤੀ ਲਈ 8 ਵਿਦਿਆਰਥੀਆਂ ਨੂੰ 10,000 ਹਾਂਗਕਾਂਗ ਡਾਲਰ (ਹਰੇਕ) ਦੀ ਵਜ਼ੀਫ਼ਾ ਰਾਸ਼ੀ ਪ੍ਰਦਾਨ ਕੀਤੀ ਗਈ | ਟਰੱਸਟ ਦੇ ਸਕੱਤਰ ਗੁਲਬੀਰ ਸਿੰਘ ਬਤਰਾ ਵਲੋਂ ਸਟੇਜ ‘ਚੋਂ ਦੱਸਿਆ ਗਿਆ ਕਿ ਇਨ੍ਹਾਂ ਵਿਚੋਂ 5 ਵਿਦਿਆਰਥੀ ਉੱਚ ਵਿੱਦਿਆ ਪ੍ਰਾਪਤੀ ਲਈ ਕੈਨੇਡਾ ਜਾ ਰਹੇ ਹਨ ਅਤੇ ਹੁਣ ਤੱਕ ਟਰੱਸਟ ਵਲੋਂ ਕਰੀਬ 138 ਵਿਦਿਆਰਥੀਆਂ ਨੂੰ ਇਹ ਵਜ਼ੀਫ਼ਾ ਰਾਸ਼ੀ ਪ੍ਰਦਾਨ ਕੀਤੀ ਜਾ ਚੁੱਕੀ ਹੈ | ਵਿਦਿਆਰਥੀਆਂ ਨੂੰ ਚੈੱਕ ਭੇਟ ਕਰਨ ਮੌਕੇ ਹੈੱਡ ਗ੍ਰੰਥੀ ਗਿਆਨੀ ਦਲਜੀਤ ਸਿੰਘ, ਉੱਘੇ ਵਪਾਰੀ ਅਤੇ ਸਮਾਜਸੇਵੀ ਨਿਰਮਲਜੋਤ ਸਿੰਘ, ਬੋਰਡ ਮੈਂਬਰ ਅਮਰਜੀਤ ਸਿੰਘ ਸਿੱਧੂ, ਪ੍ਰਧਾਨ ਭਗਤ ਸਿੰਘ ਫੂਲ, ਸਕੱਤਰ ਜਗਰੂਪ ਸਿੰਘ ਸੰਗਤਪੁਰਾ, ਕਨਵੀਨਰ ਬਿਲਡਿੰਗ ਕਮੇਟੀ ਗੁਰਦੇਵ ਸਿੰਘ ਗਾਲਬ ਅਤੇ ਸ਼ਰਨਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ |