ਸ਼ਰਧਾ ਦਾ ਲੱਡੂ ਬੜਾ ਮਹਿੰਗਾ

0
462

ਹੈਦਰਾਬਾਦ, 5 ਸਤੰਬਰ : ਬਾਲਾਪੁਰ ਦੇ ਗਣੇਸ਼ ਪੰਡਾਲ ਵਿੱਚ ਲੱਡੂ ਪ੍ਰਸਾਦ ਅੱਜ ਖੁੱਲ੍ਹੀ ਬੋਲੀ ਵਿੱਚ 15.60 ਲੱਖ ਰੁਪਏ ਵਿੱਚ ਵਿਕਿਆ। ਇਹ ਨਿਲਾਮੀ ਹਰ ਸਾਲ ਭਗਵਾਨ ਗਣੇਸ਼ ਦੀ ਮੂਰਤੀ ਜਲ ਪ੍ਰਵਾਹ ਕਰਨ ਤੋਂ ਪਹਿਲਾਂ ‘ਵਿਨਾਇਕ ਛਵੀਤੀ’ ਜਸ਼ਨਾਂ ਦੇ ਆਖ਼ਰੀ ਦਿਨ ਹੁੰਦੀ ਹੈ। ਤਿਰੂਪਤੀ ਰੈੱਡੀ ਨਾਂ ਦੇ ਵਿਅਕਤੀ ਨੇ ਖੁੱਲ੍ਹੀ ਨਿਲਾਮੀ ਵਿੱਚ ਇਹ ਲੱਡੂ 15.60 ਲੱਖ ਰੁਪਏ ਵਿੱਚ ਖਰੀਦਿਆ। ਨਿਲਾਮੀ ਵਿੱਚ ਕਈ ਹੋਰਾਂ ਨੇ ਵੀ ਭਾਗ ਲਿਆ। ਨਿਲਾਮੀ ਵਿੱਚ ਭਾਗ ਲੈਣ ਵਾਲਿਆਂ ਦਾ ਮੰਨਣਾ ਸੀ ਕਿ ਇਸ ਲੱਡੂ ਨੂੰ ਖਰੀਦਣਾ ਉਨ੍ਹਾਂ ਲਈ ਚੰਗਾ ਸ਼ਗਨ ਹੋਵੇਗਾ।
ਬਾਲਾਪੁਰ ਵਿੱਚ ਲੱਡੂ ਦੀ ਨਿਲਾਮੀ ਦੀ ਰਵਾਇਤ 1990ਵਿਆਂ ਵਿੱਚ ਸ਼ੁਰੂ ਹੋਈ ਸੀ, ਉਦੋਂ ਪਹਿਲੀ ਦਫ਼ਾ ਲੱਡੂ 450 ਰੁਪਏ ਵਿੱਚ ਵਿਕਿਆ ਸੀ। -ਪੀਟੀਆਈ