ਮਿਲਖਾ ਸਿੰਘ ਦੀ ਇੱਕ ‘ਖਵਾਇਸ਼’ ਜੋ ‘ਅਧੂਰੀ’ ਰਹਿ ਗਈ

0
438

ਚੰਡੀਗੜ੍ਹ ( ਪਚਬ): ਪਿਛਲੇ ਦਿਨੀ ਇਸ ਦੁਨੀਆਂ ਤੋਂ ਰੁਖਸਤ ਹੋਏ ਉਡਨਾ ਸਿੱਖ ਮਿਲਖਾ ਸਿੰਘ ਦੀ ਇਕ ‘ਖਵਾਇਸ਼’ ਅਧੂਰੀ ਰਿਹ ਗਈ। ਇਸੇ ਸਾਲ ਅਪ੍ਰੈਲ਼ ਮਹੀਨੇ ੳਨਾਂ ਨੇ ਇਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਇਸ ਗੱਲ ਦਾ ਜਿਕਰ ਕੀਤਾ ਸੀ।ਉਨ੍ਹਾਂ ਨੇ ਕਿਹਾ,”ਵੰਡ ਤੋਂ ਬਾਅਦ, ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਦੁਖਦ ਦਿਨ ਸੀ ਜਦੋਂ ਮੇਰੇ ਹੱਥੋਂ ਉਹ ਮੈਡਲ ਖੁੰਝਿਆ। ਮੈਂ ਮਰਨ ਤੋਂ ਪਹਿਲਾਂ ਕਿਸੇ ਭਾਰਤੀ ਐਥਲੀਟ ਨੂੰ ਓਲੰਪਿਕ ਮੈਡਲ ਜਿੱਤਦਿਆਂ ਦੇਖਣਾ ਚਾਹੁੰਦਾ ਹਾਂ। ਆਸ ਹੈ ਉਹ ਟੋਕੀਓ ਵਿੱਚ ਜਿੱਤ ਜਾਣਗੇ ਜਾਂ ਮੈਨੂੰ ਹੋਰ ਚਾਰ ਕੁ ਸਾਲ ਇੰਤਜ਼ਾਰ ਕਰਨਾ ਪਵੇਗਾ।”
ਹਾਲਾਂਕਿ, ਉਨ੍ਹਾਂ ਦੀ ਟੋਕੀਓ ਓਲੰਪਿਕ ਸ਼ੁਰੂ ਹੋਣ ਤੋਂ 35 ਦਿਨ ਪਹਿਲਾਂ ਮੌਤ ਹੋ ਚੁੱਕੀ ਹੈ ਪਰ ਆਸ ਕਰਦੇ ਹਾਂ ਕੋਈ ਭਾਰਤੀ ਖਿਡਾਰੀ ਉਨ੍ਹਾਂ ਦੀ ਆਖ਼ਰੀ ਇੱਛਾ ਪੂਰੀ ਕਰੇਗਾ।