ਮਾਲਿਆ ਦੇ ਵੱਡੇ ਖੁਲਾਸੇ ਨੇ ਫਸਾਇਆ ਜੇਟਲੀ

0
398

ਲੰਡਨ: ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਵੱਡਾ ਦਾਅਵਾ ਕਰ ਮੋਦੀ ਸਰਕਾਰ ਨੂੰ ਬੇਹੱਦ ਕਸੂਤੀ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ। ਮਾਲਿਆ ਨੇ ਦਾਅਵਾ ਕੀਤਾ ਹੈ ਕਿ ਉਹ ਵਿਦੇਸ਼ ਆਉਣ ਤੋਂ ਪਹਿਲਾਂ ਵਿੱਤ ਮੰਤਰੀ ਨੂੰ ਮਿਲਿਆ ਸੀ। ਹਾਲਾਂਕਿ, ਅਰੁਣ ਜੇਤਲੀ ਨੇ ਮਾਲਿਆ ਦੇ ਇਸ ਬਿਆਨ ਦਾ ਖੰਡਨ ਕਰ ਦਿੱਤਾ ਹੈ, ਪਰ ਇਸ ਦੌਰਾਨ ਵਿਰੋਧੀ ਧਿਰਾਂ ਨੂੰ ਮੋਦੀ ਸਰਕਾਰ ‘ਤੇ ਨਿਸ਼ਾਨੇ ਲਾਉਣ ਦਾ ਸਮਾਂ ਵੀ ਮਿਲ ਗਿਆ ਹੈ।

ਲੰਡਨ ‘ਚ ਵੈਸਟਮਨਿਸਟਰ ਮੈਜਿਸਟ੍ਰੇਟ ਦੀ ਅਦਾਲਤ ਬਾਹਰ ਮਾਲਿਆ ਨੇ ਬਿਆਨ ਦਿੱਤਾ ਕਿ ਮੈਂ ਬੈਂਕਾਂ ਦਾ ਬਕਾਇਆ ਕਰਜ਼ ਚੁਕਾਉਣ ਲਈ ਤਿਆਰ ਸੀ ਅਤੇ ਜੇਤਲੀ ਨਾਲ ਸੈਟਲਮੈਂਟ ਲਈ ਮੁਲਾਕਾਤ ਕਰਨੀ ਸੀ। ਪਰ ਬੈਂਕਾਂ ਨੇ ਇਸ ਸੈਟਲਮੈਂਟ ‘ਤੇ ਸਵਾਲ ਖੜ੍ਹੇ ਕੀਤੇ।

ਉੱਧਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਮਾਲਿਆ ਵੱਲੋਂ ਲਾਏ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਜੇਤਲੀ ਨੇ ਆਪਣਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਲ 2014 ਤੋਂ ਬਾਅਦ ਉਨ੍ਹਾਂ ਕਦੇ ਵੀ ਮਾਲਿਆ ਨੂੰ ਮਿਲਣ ਦਾ ਵਕਤ ਹੀ ਨਹੀਂ ਦਿੱਤਾ। ਹਾਲਾਂਕਿ, ਜੇਤਲੀ ਨੇ ਇਹ ਜ਼ਰੂਰ ਕਿਹਾ ਕਿ ਉਹ ਇੱਕ ਦਿਨ ਮਾਲਿਆ ਦੇ ਬਤੌਰ ਸੰਸਦ ਮੈਂਬਰ ਪਾਰਲੀਮੈਂਟ ਦੇ ਗਲਿਆਰੇ ਵਿੱਚ ਹੀ ਮਿਲੇ ਸਨ ਅਤੇ ਉਹ ਵੀ ਕੁਝ ਸੈਕੰਡ ਲਈ।

ਜੇਤਲੀ ਨੇ ਕਿਹਾ ਕਿ ਉੱਥੇ ਉਸ ਨੇ ਮਾਲਿਆ ਨੇ ਸੈਟਲਮੈਂਟ ਦੀ ਗੱਲ ਛੇੜੀ ਸੀ ਪਰ ਉਨ੍ਹਾਂ ਸਾਫ਼ ਕਹਿ ਦਿੱਤਾ ਸੀ ਕਿ ਜੋ ਵੀ ਕਹਿਣਾ ਹੈ ਬੈਂਕਾਂ ਨੂੰ ਕਹੋ। ਇਸ ਤੋਂ ਵੱਧ ਦੋਵਾਂ ਦਰਮਿਆਨ ਕੋਈ ਵੀ ਗੱਲ ਨਹੀਂ ਸੀ ਹੋਈ।

ਦੂਜੇ ਪਾਸੇ ਕਾਂਗਰਸ ਨੇ ਮਾਲਿਆ ਦੇ ਇਸ ਇਲਜ਼ਾਮ ਤੋਂ ਬਾਅਦ ਬੜੇ ਗੰਭੀਰ ਇਲਜ਼ਾਮ ਲਾਏ ਹਨ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕਰ ਮੋਦੀ ਸਰਕਾਰ ਨੂੰ ਚੌਕੀਦਾਰ ਦੀ ਥਾਂ ‘ਤੇ ਘਪਲੇਬਾਜ਼ਾਂ ਦਾ ਭਾਗੀਦਾਰ ਕਰਾਰ ਦਿੱਤਾ।ਵਿਜੇ ਮਾਲਿਆ ਨੂੰ ਭਾਰਤ ਹਵਾਲੇ ਕਰਨਾ ਹੈ ਜਾਂ ਨਹੀਂ, ਫ਼ੈਸਲਾ 10 ਦਸੰਬਰ ਨੂੰ