ਭਾਰਤ ‘ਤੇ ਸਭ ਤੋਂ ਵੱਧ ਸਾਈਬਰ ਹਮਲੇ

0
401

ਚੰਡੀਗੜ੍ਹ: 2018 ਦੀ ਪਹਿਲੀ ਛਿਮਾਹੀ ਵਿੱਚ ਭਾਰਤ ’ਤੇ ਰੂਸ, ਅਮਰੀਕਾ, ਚੀਨ ਤੇ ਨੀਦਰਲੈਂਡ ਦੇਸ਼ਾਂ ਵੱਲੋਂ 6.95 ਲੱਖ ਸਾਈਬਰ ਹਮਲੇ ਕੀਤੇ ਗਏ। ਸਾਈਬਰ ਸਕਿਉਰਟੀ ਫਰਮ ਐਫ ਸਕਿਓਰ ਦੀ ਰਿਪੋਰਟ ਵਿੱਚ ਇਹ ਖ਼ੁਲਾਸਾ ਕੀਤਾ ਗਿਆ ਹੈ। ਇਸ ਦੌਰਾਨ ਭਾਰਤ ਵਿੱਚ ਬੈਠੇ ਹੈਕਰਾਂ ਨੇ ਵੀ ਆਸਟ੍ਰੇਲੀਆ, ਨੀਦਰਲੈਂਡ, ਯੂਕੇ, ਜਾਪਾਨ ਤੇ ਯੂਕ੍ਰੇਨ ਵਰਗੇ ਦੇਸ਼ਾਂ ’ਤੇ ਸਾਈਬਰ ਹਮਲੇ ਕੀਤੇ। ਹਾਲਾਂਕਿ ਭਾਰਤ ਵੱਲੋਂ ਸਾਈਬਰ ਹਮਲਿਆਂ ਦੀ ਕੁੱਲ ਗਿਣਤੀ ਕਾਫੀ ਘੱਟ 73,482 ਰਹੀ।

ਰੂਸ-ਅਮਰੀਕਾ ਸਮੇਤ ਪੰਜ ਦੇਸ਼ਾਂ ਤੋਂ 62 ਫੀਸਦੀ ਹਮਲੇ

ਭਾਰਤੀ ਸਰਵਰਾਂ ਉੱਤੇ ਸਭ ਤੋਂ ਵੱਧ ਸਾਈਬਰ ਹਮਲੇ ਰੂਸ (2,55,589) ਵੱਲੋਂ ਹੋਏ। ਇਸ ਤੋਂ ਬਾਅਦ ਅਮਰੀਕਾ (1,03,458), ਚੀਨ (42,544), ਨੀਦਰਲੈਂਡ (19,169) ਤੇ ਜਰਮਨੀ (15,530) ਟੌਪ-5 ਵਿੱਚ ਸ਼ਾਮਲ ਹਨ। ਇਨ੍ਹਾਂ ਇਕੱਲਿਆਂ ਦੇਸ਼ਾਂ ਵੱਲੋਂ ਭਾਰਤ ਉੱਤੇ 4.36 ਲੱਖ ਹਮਲੇ ਕੀਤੇ ਗਏ। 2018 ਦੀ ਪਹਿਲਾ ਛਿਮਾਹੀ ਵਿੱਚ ਭਾਰਤ ’ਤੇ ਕੁੱਲ ਸਾਈਬਰ ਹਮਲਿਆਂ ਦੀ ਗਿਣਤੀ 6 ਲੱਖ 95 ਹਜ਼ਾਰ ਰਹੀ। ਸਾਈਬਰ ਹਮਲਿਆਂ ਨੂੰ ਝੱਲਣ ਵਾਲੇ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਵਿਸ਼ਵ ਵਿੱਚ 21ਵੇਂ ਸਥਾਨ ’ਤੇ ਹੈ।

ਦੂਜੇ ਪਾਸੇ ਭਾਰਤ ਵਿੱਚ ਬੈਠੇ ਹੈਕਰਾਂ ਨੇ ਆਸਟ੍ਰੇਲਿਆਈ ਸੰਸਥਾਵਾਂ ਉੱਤੇ ਸਭਤੋਂ ਜ਼ਿਆਦਾ 12,540 ਸਾਈਬਰ ਹਮਲੇ ਕੀਤੇ। ਇਸ ਤੋਂ ਬਾਅਦ ਨੀਦਰਲੈਂਡ ਉੱਤੇ 9,267, ਯੂਕੇ ’ਤੇ 6,347, ਜਾਪਾਨ ’ਤੇ 4701 ਤੇ ਯੂਕ੍ਰੇਨ ’ਤੇ 3708 ਸਾਈਬਰ ਹਮਲੇ ਕੀਤੇ ਗਏ। ਇਸ ਹਿਸਾਬ ਨਾਲ ਸਾਈਬਰ ਹਮਲਿਆਂ ਦੀ ਸ਼ੁਰੂਆਤ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਦਾ 13ਵਾਂ ਸਥਾਨ ਰਿਹਾ।