ਭੰਗ ਦੀ ਵਿਕਰੀ ਸਬੰਧੀ ੳਨਟਾਰਿਓ ਚ’ ਨਵਾਂ ਕਾਨੂੰਨ

0
804

ੳਨਟਾਰਿਓ :ਭੰਗ ਦੀ ਵਿੱਕਰੀ ਤੇ ਵੰਡ ਨੂੰ ਕੰਟਰੋਲ ਕਰਨ ਲਈ ਓਨਟਾਰੀਓ ਵੱਲੋਂ ਬੁੱਧਵਾਰ ਨੂੰ ਨਵਾਂ ਕਾਨੂੰਨ ਪੇਸ਼ ਕੀਤਾ ਗਿਆ। ਜੁਲਾਈ 2018 ‘ਚ ਫੈਡਰਲ ਸਰਕਾਰ ਵੱਲੋਂ ਭੰਗ ਬਾਰੇ ਕਾਨੂੰਨ ਲਾਗੂ ਕਰ ਦਿੱਤਾ ਗਿਆ। ਇਸ ਬਾਰੇ ਪਿਛਲੇ ਮਹੀਨੇ ਪ੍ਰੋਵਿੰਸ ਵੱਲੋਂ ਭੰਗਦੇ ਸਬੰਧ ‘ਚ ਵਿਸਥਾਰ ਸਹਿਤ ਯੋਜਨਾ ਐਲਾਨੀ ਗਈ ਸੀ। ਭੰਗ ਓਨਟਾਰੀਓ ਲੀਕਰ ਕੰਟਰੋਲ ਬੋਰਡ ਵੱਲੋਂ ਚਲਾਏ ਜਾਂਦੇ 150 ਸਟੋਰਾਂ ‘ਚ ਵੇਚੀ ਜਾਵੇਗੀ। ਇਨ੍ਹਾਂ ‘ਚ ਉਹ ਸਟੋਰ ਸ਼ਾਮਲ ਨਹੀਂ ਹੋਣਗੇ ਜਿਨ੍ਹਾਂ ‘ਤੇ ਸਰਾਬ ਵਿਕਦੀ ਹੈ। ਕੋਈ ਵੀ ਵਿੱਕਰੀ ਵਾਲੀ ਥਾਂ ਸਕੂਲਾਂ ਦੇ ਨੇੜੇ ਨਹੀਂ ਹੋਵੇਗੀ ਭੰਗ ਸਿਰਫ 19 ਤੇ ਇਸ ਨਾਲੋਂ ਵੱਧ ਉਮਰ ਦੇ ਲੋਕਾਂ ਨੂੰ ਵੇਚੀ ਜਾ ਸਕੇਗੀ। ਇਸ ਦੇ ਨਾਲ ਹੀ ਗੈਰਕਾਨੂੰਨੀ ਡਿਸਪੈਂਸਰੀਆਂ ਵੀ ਬੰਦ ਕੀਤੀਆਂ ਜਾਣਗੀਆਂ। ਭੰਗ ਦੀ ਵਰਤੋਂ ਜਨਤਕ ਤੇ ਕੰਮ ਵਾਲੀਆਂ ਥਾਂਵਾਂ ‘ਤੇ ਨਹੀਂ ਕੀਤੀ ਜਾ ਸਕੇਗੀ। ਇਸ ਨੂੰ ਕਿਸ ਹਿਸਾਬ ਨਾਲ ਵੇਚਿਆ ਜਾਵੇਗਾ ਇਸ ਬਾਰੇ ਫੈਡਰਲ ਸਰਕਾਰ ਵੱਲੋਂ ਕੀਮਤ ਨਿਰਧਾਰਤ ਕੀਤੇ ਜਾਣ ਤੋਂ ਬਾਅਦ ਹੀ ਹਿਸਾਬ ਲਾਇਆ ਜਾਵੇਗਾ।