ਭਾਰਤ ਦੀਆਂ ਜਾਅਲੀ ਯੂਨੀਵਰਸਿਟੀਆਂ ਦੀ ਸੂਚੀ ਜਾਰੀ

0
354

ਨਵੀਂ ਦਿੱਲੀ— ਦੇਸ਼ ‘ਚ ਕਈ ਯੂਨੀਵਰਸਿਟੀਆਂ ਹਨ, ਜਿਨ੍ਹਾਂ ‘ਚੋਂ ਯੂ. ਜੀ. ਸੀ. (ਯੂਨੀਵਰਸਿਟੀ ਗ੍ਰਾਂਟ ਕਮਿਸ਼ਨ) ਨੇ 23 ਜਾਅਲੀ ਯੂਨੀਵਰਸਿਟੀਆਂ ਦੀ ਇਕ ਸੂਚੀ ਜਾਰੀ ਕੀਤੀ ਹੈ, ਇਨ੍ਹਾਂ ‘ਚੋਂ 8 ਯੂਨੀਵਰਸਿਟੀਆਂ ਦਿੱਲੀ ‘ਚ ਹਨ।
ਯੂ. ਜੀ. ਸੀ. ਨੇ ਇਕ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਿਲਹਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ 24 ਸਵੈ ਅਤੇ ਗੈਰ ਰਜ਼ਿਸਟਰਡ ਸੰਸਥਾਵਾਂ ਯੂ. ਜੀ. ਸੀ. ਐਕਟ ਦਾ ਉਲੰਘਣ ਕਰ ਕੇ ਚੱਲ ਰਹੀਆਂ ਹਨ। ਯੂ. ਜੀ. ਸੀ. ਨੇ ਕਿਹਾ ਕਿ ਇਨ੍ਹਾਂ ਯੂਨੀਵਰਸਿਟੀਆਂ ਨੂੰ ਜਾਅਲੀ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਇਨ੍ਹਾਂ ਨੂੰ ਕੋਈ ਡਿਗਰੀ ਦੇਣ ਦਾ ਹੱਕ ਨਹੀਂ ਹੈ।
ਇਹ ਹਨ ਜਾਅਲੀ ਯੂਨੀਵਰਸਿਟੀਆਂ
1 ਮੈਥਿਲੀ ਯੂਨੀਵਰਸਿਟੀ, ਦਰਭੰਗਾ, ਬਿਹਾਰ
2 ਕਾਮਰਸ਼ਿਅਲੀ ਯੂਨੀਵਰਸਿਟੀ ਲਿਮਿਟੇਡ, ਨਵੀਂ ਦਿੱਲੀ
3 ਯੂਨਾਈਟੇਡ ਨੈਸ਼ਨਸ ਯੂਨੀਵਰਿਸਟੀ, ਨਵੀਂ ਦਿੱਲੀ
4 ਵੋਕੇਸ਼ਨਲ ਯੂਨੀਵਰਸਿਟੀ, ਨਵੀਂ ਦਿੱਲੀ
5 ਏ. ਡੀ. ਆਰ- ਸੇਂਟ੍ਰਿਕ ਜੂਰੀਡੀਕਲ ਯੂਨੀਵਰਸਿਟੀ, ਨਵੀਂ ਦਿੱਲੀ
6 ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ ਇਮਪਲਾਈਮੈਂਟ, ਨਵੀਂ ਦਿੱਲੀ
7 ਅਧਿਆਤਮ ਯੂਨੀਵਰਸਿਟੀ, ਨਵੀਂ ਦਿੱਲੀ
8 ਵਾਰਾਣਸੇਅ ਸੰਸਕ੍ਰਿਤੀ ਯੂਨੀਵਰਸਿਟੀ, ਨਵੀਂ ਦਿੱਲੀ
9 ਬਡਾਗਾਨਵੀ ਸਰਕਾਰ ਵਿਸ਼ਵ ਓਪਨ ਯੂਨੀਵਰਸਿਟੀ ਐਜੁਕੇਸ਼ਨ ਸੁਸਾਇਟੀ, ਗੋਕਾਕ, ਵੇਲਗਾਮ (ਕਰਨਾਟਕ)
10 ਸੇਂਟ ਜੋਨ ਯੂਨੀਵਰਸਿਟੀ, ਕ੍ਰਿਸ਼ਣਟਮ, ਕੇਰਲ
11 ਰਾਜਾ ਅਰੇਬਿਕ ਯੂਨੀਵਰਸਿਟੀ, ਨਾਗਪੁਰ
12 ਇੰਸਟੀਚਿਊਟ ਆਫ ਅਲਟਰਨੇਟਿਕ ਮੈਡੀਸਨ ਐਂਡ ਰਿਸਰਚ, ਕਲਕੱਤਾ
13 ਮਹਿਲਾ ਗ੍ਰਾਮ ਵਿਧਿਆਪੀਠ, ਇਲਾਹਾਬਾਦ
14 ਇੰਡੀਅਨ ਇੰਸਟੀਚਿਊਟ ਆਫ ਆਲਟਨੇਟਿਵ ਮੈਡੀਸਨ, ਕਲਕੱਤਾ
15 ਗਾਂਧੀ ਹਿੰਦੀ ਵਿਦਿਆਪੀਠ, ਇਲਾਹਾਬਾਦ
16 ਨੈਸ਼ਨਲ ਯੂਨੀਵਰਸਿਟੀ ਆਫ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ, ਕਾਨਪੁਰ
17 ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ, ਅਚਲਤਾਲ, ਕਾਨਪੁਰ
18 ਉਤਰ ਪ੍ਰਦੇਸ਼ ਯੂਨੀਵਰਸਿਟੀ, ਕੋਸੀਕਲਾ, ਮਥੁਰਾ
19 ਇੰਦਰਪ੍ਰਸਥ ਸਿੱਖਿਆ ਪ੍ਰੀਸ਼ਦ, ਸੰਸਥਾਗਤ ਏਰੀਆ, ਨੋਇਡਾ
20 ਮਹਾਰਾਣਾ ਪ੍ਰਤਾਪ ਸਿੱਖਿਆ ਨਿਕਤੇਨ ਯੂਨੀਵਰਸਿਟੀ, ਪ੍ਰਤਾਪਗੜ੍ਹ
21 ਨਵ ਭਾਰਤ ਸਿੱਖਿਆ ਪ੍ਰੀਸ਼ਦ, ਰਾਓਰਕੇਲਾ
22 ਨਾਰਥ ਓੜੀਸਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਤਕਨਾਲੋਜੀ, ਓੜੀਸਾ
23 ਇਸ਼ਤਰੀ ਬੋਧੀ ਅਕੈਡਮੀ ਆਫ ਹਾਇਰ ਐਜੁਕੇਸ਼ਨ, ਪੁਡੁਚੇਰੀ