ਭਾਰਤ ’ਚ 10 ਫੀਸਦ ਅਮੀਰਾਂ ਕੋਲ 77 ਫੀਸਦ ਦੌਲਤ

0
144

ਨਵੀਂ ਦਿੱਲੀ : ਭਾਰਤ ਚ ਅਮੀਰੀ ਗਰੀਬੀ ਦਾ ਫਰਕ ਰੋਜ਼ਾਨਾ ਹੀ ਵੱਧਦਾ ਜਾ ਰਿਹਾ ਹੈ। ਕ੍ਰੈਡਿਟ ਸਵਿਸ ਦੀ ਗਲੋਬਲ ਵੈਲਥ ਰਿਪੋਰਟ 2018 ਚ ਸਾਹਮਣੇ ਆਇਆ ਹੈ ਕਿ ਦੇਸ਼ ਦੇ 10 ਫੀਸਦ ਸਭ ਤੋਂ ਅਮੀਰ ਲੋਕਾਂ ਕੋਲ 77.4 ਫੀਸਦ ਦੌਲਤ ਹੈ ਜਦਕਿ ਸਭ ਤੋਂ ਗਰੀਬ 60 ਫੀਸਦ ਅਬਾਦੀ ਕੋਲ ਸਿਰਫ 4.7 ਫੀਸਦ ਜਾਇਦਾਦ ਹੈ।

ਰੋਜ਼ਾਨਾ 2 ਡਾਲਰ ਤੋਂ ਘੱਟ ਆਮਦਨ ਨੂੰ ਢਾਂਚਾ ਮੰਨੀਏ ਤਾਂ ਭਾਰਤ ਚ ਗਰੀਬੀ ਤਾਂ ਪਿਛਲੇ 10-12 ਸਾਲਾਂ ਚ 55 ਫੀਸਦ ਤੋਂ 28 ਫੀਸਦ ਰਹਿ ਗਈ ਹੈ ਅਤੇ ਭਾਰਤ ਚ ਮੱਧਮ ਵਰਗ ਵੀ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਪਰ ਜਾਇਦਾਦ ਚ ਗਰੀਬਾਂ ਨੂੰ ਸਹੀ ਹਿੱਸਾ ਨਹੀਂ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਸਭ ਤੋਂ ਅਮੀਰ ਇੱਕ ਫੀਸਦ ਲੋਕਾਂ ਕੋਲ ਜਿੰਨੀ ਜਾਇਦਾਦ ਹੈ, ਉਸਦਾ 10 ਫੀਸਦ ਹਿੱਸਾ ਵੀ ਸਭ ਤੋਂ ਗਰੀਬ 60 ਫੀਸਦ ਆਬਾਦੀ ਕੋਲ ਨਹੀਂ ਹੈ।

ਅਮੀਰਾਂ ਅਤੇ ਗਰੀਬਾਂ ਵਿਚਕਾਰ ਖੱਡ ਹੋਰ ਡੂੰਘੀ ਹੋ ਗਈ ਹੈ। ਆਰਥਿਕ ਬਰਾਬਰੀ ਨਾ ਹੋਣ ਨੂੰ ਮਾਪਣ ਵਾਲੇ ਗਿਨੀ ਵੈਲਟ ਕੋਫਿਸਿਐਂਟ ਮੁਤਾਬਕ ਸਾਲ 2013 ਚ ਭਾਰਤ ਚ ਆਰਥਿਕ ਬਰਾਬਰੀ ਨਾ ਹੋਣ ਦੇ ਪੱਧਰ 81.3¿ ਸੀ ਜੋ ਕਿ ਸਾਲ 2018 ਚ 85.4¿ ਪੁੱਜ ਗਿਆ ਹੈ। ਇਸ ਵਿਚ ਸਭ ਤੋਂ ਜਿ਼ਆਦਾ ਅਤੇ ਸਿਫਰ ਸਭ ਤੋਂ ਘੱਟ ਅਸਮਾਨਤਾ ਦਾ ਸੰਕੇਤ ਦਿੰਦਾ ਹੈ।

ਰਿਪੋਰਟ ਮੁਤਾਬਕ ਭਾਰਤ ਦੀ 91 ਫੀਸਦ ਬਾਲਗ ਅਬਾਦੀ ਕੋਲ 10 ਹਜ਼ਾਰ ਡਾਲਰ (ਲਗਭਗ 7.4 ਲੱਖ ਰੁਪਏ) ਤੋਂ ਘੱਟ ਜਾਇਦਾਦ ਹੈ ਜਦਕਿ 0.6¿ ਬਾਲਗਾਂ ਦੀ ਜਾਇਦਾਦ 7.5 ਕਰੋੜ ਰੁਪਏ ਤੋਂ ਜਿ਼ਆਦਾ ਹੈ।