ਭਾਰਤੀ ਵਿਦਿਆਰਥੀ ਨੂੰ ਙਾਂਨ ਪੋ ਲਿੰਗ ਕਾਲਜ ਵੱਲੋਂ ਦਾਖਲਾ ਦੇਣ ਤੋਂ ਇਨਕਾਰ, ਮਾਪਿਆਂ ਵੱਲੋਂ ਭੇਦਭਾਵ ਦਾ ਦੋਸ਼

0
230

ਹਾਂਗਕਾਂਗ (ਪੰਜਾਬੀ ਚੇਤਨਾ): ਭਾਰਤੀ ਮਾਪਿਆ ਨੇ ਦੋਸ਼ ਲਾਇਆ ਹੈ ਕਿ ਙਾਂਨ ਪੋ ਲਿੰਗ ਕਾਲਜ ( ਵੱਲੋਂ ਉਨਾਂ ਦੇ ਬੇਟੇ ਨੂੰ ਦਾਖਲਾ ਦੇਣ ਤੋ ਇਸ ਲਈ ਇਨਕਾਰ ਕਰ ਦਿਤਾ ਕਿ ਉਹ ਗੈਰ-ਚੀਨੀ ਮੂਲ ਦਾ ਹੈ। ਉਨਾਂ ਦੇ ਬੇਟੇ ਦੇ ਬਹੁਤ ਵਧੀਆਂ ਨੰਬਰ ਆਏ ਸਨ ਤੇ ੳਸੁ ਦੀ ਦਿਲੀ ਇਛਾ ਸੀ ਕਿ ਉਹ ਪੋ ਲਿੰਗ ਕਾਲਜ ਵਿਚ ਪੜਾਈ ਕਰੇ, ਪਰ ਉਨਾਂ ਨੂੰ ਬਹੁਤ ਦੁੱਖ ਹੋਇਆ ਜਦ ਉਨਾ ਦੇ ਬੇਟੇ ਨੂੰ ਕਾਲਜ ਨੇ ਦਾਖਲਾ ਦੇਣ ਤੋ ਇਨਕਾਰ ਕਰ ਦਿਤਾ । ਉਨਾ ਇਹ ਵੀ ਦੋਸ਼ ਲਾਇਆ ਕਿ ਕੁਝ ਚੀਨੀ ਵਿਦਿਅਰਥੀਆਂ ਦੇ ਨੰਬਰ ਭਾਵੇ ਉਨਾਂ ਦੇ ਬੇਟੇ ਤੋ ਘੱਟ ਸਨ ਪਰ ਉਨਾਂ ਨੂੰ ਦਾਖਲਾ ਨਹੀਂ ਦਿਤਾ ਗਿਆ।