ਭਾਰਤੀ ਨੋਟਾਂ ‘ਤੇ ਕਿਉਂ ਲਾਈ ਗਈ ਗਾਂਧੀ ਦੀ ਤਸਵੀਰ?

0
286

ਨਵੀਂ ਦਿੱਲੀ: ਭਾਰਤੀ ਨੋਟਾਂ ‘ਤੇ ਗਾਂਧੀ ਦੀ ਤਸਵੀਰ ਕਿਉਂ ਛਪਦੀ ਹੈ, ਇਸ ਬਾਰੇ ਅਕਸਰ ਹੀ ਸਭ ਦੇ ਮਨ ‘ਚ ਸਵਾਲ ਆਉਂਦਾ ਹੈ। ਦਰਅਸਲ ਭਾਰਤੀ ਨੋਟਾਂ ‘ਤੇ ਸ਼ੁਰੂਆਤ ਤੋਂ ਹੀ ਗਾਂਧੀ ਦੀ ਤਸਵੀਰ ਨਹੀਂ ਲੱਗੀ ਸੀ। ਰਿਜ਼ਰਵ ਬੈਂਕ ਨੇ 1996 ਤੋਂ ਹੀ ਗਾਂਧੀ ਦੀ ਤਸਵੀਰ ਲੱਗੇ ਨੋਟਾਂ ਦਾ ਸਰਕੂਲੇਸ਼ਨ ਬਾਜ਼ਾਰ ‘ਚ ਸ਼ੁਰੂ ਕੀਤਾ ਗਿਆ ਸੀ।

ਸਾਲ 1996 ‘ਚ ਗਾਂਧੀ ਦੀ ਤਸਵੀਰ ਲੱਗੇ ਜਾਰੀ ਨੋਟਾਂ ਨੂੰ ਮਹਾਤਮਾ ਗਾਂਧੀ ਸੀਰੀਜ਼ ਦਾ ਨਾਂ ਦਿੱਤਾ ਗਿਆ। ਹਾਲਾਂਕਿ 1996 ਤੋਂ ਪਹਿਲਾਂ ਵੀ ਮਹਾਤਮਾ ਗਾਂਧੀ ਦੀ ਤਸਵੀਰ ਲੱਗੇ ਨੋਟ ਰਿਜ਼ਰਵ ਬੈਂਕ ਨੇ 1969 ‘ਚ ਜਾਰੀ ਕੀਤੇ ਸਨ। ਗਾਂਧੀ ਦੀ ਜਨਮ ਸ਼ਤਾਬਦੀ ਮੌਕੇ ਕੇਂਦਰੀ ਬੈਂਕ ਨੇ ਕੁਝ ਨੋਟਾਂ ‘ਤੇ ਗਾਂਧੀ ਦੀ ਤਸਵੀਰ ਲਾਈ ਸੀ। ਇਨ੍ਹਾਂ ‘ਚ ਘੱਟ ਕੀਮਤ ਦੇ ਨੋਟ ਸਨ।

ਨੋਟਾਂ ‘ਤੇ ਲੱਗੀ ਗਾਂਧੀ ਦੀ ਤਸਵੀਰ ਕਦੋਂ ਖਿੱਚੀ ਗਈ ਸੀ?

ਨੋਟਾਂ ‘ਤੇ ਲੱਗੀ ਗਾਂਧੀ ਦੀ ਤਸਵੀਰ ਤਤਕਾਲੀ ਭਾਰਤ ‘ਚ ਬ੍ਰਿਟਿਸ਼ ਸੈਕਟਰੀ ਲਾਰਡ ਫ੍ਰੈਡਰਿਕ ਪੈਥਿਕ ਲਾਰੇਂਸ ਨਾਲ 1946 ‘ਚ ਹੋਈ ਮੁਲਾਕਾਤ ਦੌਰਾਨ ਲਈ ਗਈ ਸੀ। ਇਸ ਤਸਵੀਰ ਨੂੰ ਮਸ਼ਹੂਰ ਫੋਟੋਗ੍ਰਾਫਰ ਨੇ ਖਿੱਚਿਆ ਸੀ। ਇਸ ਫੋਟੋ ਨੂੰ ਬਾਅਦ ‘ਚ ਕ੍ਰੌਪ ਕਰਕੇ ਸਿਰਫ ਗਾਂਧੀ ਦੇ ਚਿਹਰੇ ਵਾਲੇ ਹਿੱਸੇ ਨੂੰ ਨੋਟਾਂ ‘ਤੇ ਲਾਇਆ ਗਿਆ ਸੀ।

ਆਜ਼ਾਦੀ ਤੋਂ ਪਹਿਲਾਂ ਭਾਰਤੀ ਨੋਟਾਂ ‘ਤੇ ਕਿਸੇ ਵੀ ਭਾਰਤੀ ਵਿਅਕਤੀ ਦੀ ਤਸਵੀਰ ਨਹੀਂ ਲੱਗੀ ਸੀ। ਇਸ ਪਿੱਛੇ ਮੁੱਖ ਵਜ੍ਹਾ ਭਾਰਤ ਦੀ ਗੁਲਾਮੀ ਸੀ। ਉਸ ਸਮੇਂ ਨੋਟਾਂ ‘ਤੇ ਬ੍ਰਿਟੇਨ ਦੀ ਮਹਾਰਾਣੀ ਦੀ ਤਸਵੀਰ ਲੱਗੀ ਸੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਦੀ ਤਸਵੀਰ ਲੱਗਣੀ ਬੰਦ ਹੋਈ। ਭਾਰਤੀ ਨੋਟ ‘ਤੇ ਦੇਸ਼ ਦੀਆਂ 17 ਭਾਸ਼ਾਵਾਂ ‘ਚ ਨੋਟ ਦੀ ਕੀਮਤ ਲਿਖੀ ਹੁੰਦੀ ਹੈ।