ਬਲਾਤਕਾਰੀ ਬਾਬੇ ਦੇ ਆਸ਼ਰਮ ‘ਚ ਦਿਖਾਈਆਂ ਜਾਂਦੀਆਂ ਅਸ਼ਲੀਲ ਸੀਡੀ!

0
618

ਨਵੀਂ ਦਿੱਲੀ: ਦਿੱਲੀ ਦੇ ਬਲਾਤਕਾਰੀ ਬਾਬੇ ਵਰਿੰਦਰ ਦੇਵ ਦੀਕਸ਼ਿਤ ਬਾਰੇ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਇੱਕ ਸਾਬਕਾ ਭਗਤ ਨੇ ਦਾਅਵਾ ਕੀਤਾ ਹੈ ਕਿ ਅਯਾਸ਼ ਬਾਬੇ ਦੇ ਸਤਸੰਗ ਵਿੱਚ ਸੀਡੀ ਵੀ ਦਿਖਾਈ ਜਾਂਦੀ ਸੀ ਜਿਸ ਵਿੱਚ ਅਸ਼ਲੀਲਤਾ ਹੁੰਦੀ ਸੀ।

ਨਰੇਸ਼ ਸੈਣੀ, ਸ਼ਾਰੀਰਕ ਸ਼ੋਸ਼ਣ ਤੇ ਬਲਾਤਕਾਰ ਦੇ ਮੁਲਜ਼ਮ ਵਰਿੰਦਰ ਦੇਵ ਦੀਕਸ਼ਿਤ ਦੇ ਅਧਿਆਤਮਕ ਵਿਦਿਆਲੇ ਤੋਂ 15 ਦਿਨ ਦਾ ਕੋਰਸ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਾਬੇ ਦੇ ਸਤਸੰਗ ਵਿੱਚ ਜੋ ਸੀਡੀਆਂ ਦਿਖਾਈਆਂ ਜਾਂਦੀਆਂ ਸਨ, ਉਨ੍ਹਾਂ ਵਿੱਚ ਅਸ਼ਲੀਲਤਾ ਹੁੰਦੀ ਸੀ। ਵਰਿੰਦਰ ਦੇਵ ਦੀਕਸ਼ਿਤ ਆਪਣੇ ਪ੍ਰਵਚਨਾਂ ਵਿੱਚ ਵੀ ਅਸ਼ਲੀਲ ਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਾ ਹੈ।

ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਦੀ ਟੀਮ ਨੇ ਸਿੱਖੀ ਦੇ ਕਰਾਵਲ ਨਗਰ ਦੇ ਆਸ਼ਰਮ ਵਿੱਚ ਛਾਪੇਮਾਰੀ ਕੀਤੀ, ਜਿੱਥੋਂ ਦੋ ਨਾਬਾਲਿਗ ਕੁੜੀਆਂ ਨੂੰ ਬਰਾਮਦ ਕੀਤਾ ਗਿਆ ਹੈ। ਦੀਕਸ਼ਿਤ ਦੇ ਆਸ਼ਰਮ ਤੋਂ ਹੁਣ ਤੱਕ 48 ਔਰਤਾਂ ਨੂੰ ਕੱਢਿਆ ਜਾ ਚੁੱਕਾ ਹੈ।

ਦੀਕਸ਼ਿਤ ‘ਤੇ ਸੀਬੀਆਈ ਵੀ ਆਪਣਾ ਸ਼ਿਕੰਜਾ ਕੱਸ ਰਹੀ ਹੈ। ਵੱਖ-ਵੱਖ ਸੂਬਿਆਂ ਵਿੱਚ ਉਸ ਦੇ ਠਿਕਾਣਿਆਂ ‘ਤੇ ਛਾਪੇਮਾਰੀ ਵੀ ਹੋ ਰਹੀ ਹੈ, ਪਰ ਹੁਣ ਤੱਕ ਢੋਂਗੀ ਵਰਿੰਦਰ ਦੇਵ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਆਸ਼ਰਮ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਅਧਿਕਾਰਕ ਬਿਆਨ ਵੀ ਜਾਰੀ ਨਹੀਂ ਹੋਇਆ। ਅਜਿਹੇ ਵਿੱਚ ਵੱਡਾ ਸਵਾਲ ਇਹ ਹੀ ਹੈ ਕਿ ਆਖਰ ਉਹ ਕਿੱਥੇ ਲੁਕਿਆ ਹੋਇਆ ਹੈ?