ਪਲੀਸ ਤੇ ਪੈਟਰੋਲ ਬੰਬ ਸੁੱਟਣ ਵਾਲੇ 4 ਗਿਰਫਤਾਰ

0
640

ਹਾਂਗਕਾਂਗ(ਪਚਬ): ਹਾਂਗਕਾਂਗ ਚ’ ਪੁਲੀਸ ਤੇ ਪੈਟਰੋਲ ਬੰਬ ਸੁਟਣ ਵਾਲੇ ਵਿਅਕਤੀ ਤੇ ਉਸ ਦੇ 3 ਹੋਰ ਸਾਥੀਆਂ ਨੂੰ ਪੁਲੀਸ ਨੇ ਗਿਰਫਤਾਰ ਕਰ ਲਿਆ ਹੈ। ਸੁੱਕਰਵਾਰ ਵਾਲੇ ਦਿਨ ਇਸ ਵਿਅਕਤੀ ਨੇ 2 ਵਾਰ ਪੁਲੀਸ ਤੇ ਪੈਟਰੋਲ ਬੰਬ ਸੁਟੇ ਜਿਨਾਂ ਵਿਚੋ ਪਹਿਲਾ ਹਮਲਾ ਵਾਨਚਾਈ ਪੁਲੀਸ ਹੈਡਕੁਆਟਰ ਦੇ ਬਾਹਰ ਪੁਲੀਸ ਦੀ ਗੱਡੀ ਤੇ ਕੀਤਾ ਗਿਆ ਜਦ ਕਿ ਦੂਸਰਾ ਹਮਲਾ ਹੈਪੀ ਵੈਲੀ ਪੁਲੀਸ ਸਟੇਸਨ ਦੇ ਬਾਹਰ ਕੀਤਾ ਗਿਆ। ਇਨਾਂ ਦੋਵਾਂ ਘਟਨਾਵਾਂ ਵਿਚ ਕੋਈ ਜਖਮੀ ਨਹੀ ਹੋਇਆ ਪਰ ਪੁਲੀਸ ਦੀ ਗੱਡੀ ਨੂੰ ਨੁਕਸਾਨ ਜਰੂਰ ਹੋਇਆ। ਪੁਲੀਸ ਦੀ ਮੁਢਲੀ ਜਾਣਕਾਰੀ ਤੋ ਪਤਾ ਲੱਗਾ ਹੈ ਕਿ ਇਨਾਂ ਗਿਰਫਤਾਰ ਕੀਤੇ ਗਏ ਵਿਅਕਤੀਆਂ ਦਾ ਸਬੰਧ ਕਿਸੇ ਗੈਗ ਨਾਲ ਹੈ।