ਨਿਪਾਲੀ ਤੇ ਭਾਰਤੀ ਸ਼ਹਿਦ ਖਾਣ ਵਾਲੇ ਸਾਵਧਾਨ

0
169
honey poisoning
honey poisoning

ਹਾਂਗਕਾਂਗ (ਪੰਜਾਬੀ ਚੇਤਨਾ): ਸਿਹਤ ਵਿਭਾਗ ਦੇ ਸੈਂਟਰ ਫਾਰ ਹੈਲਥ ਪ੍ਰੋਟੈਕਸ਼ਨ (ਸੀਐਚਪੀ) ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਸ਼ੱਕੀ ਜਹਿਰੀਲੇ ਸ਼ਹਿਦ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ ਕਿਉਂਕਿ ਇਕ ਵਿਅਕਤੀ ਨੂੰ ਘਰ ਦਾ ਬਣਿਆ ਸ਼ਹਿਦ ਖਾਣ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
49 ਸਾਲਾ ਮਰੀਜ਼ ਨੂੰ ਸੋਮਵਾਰ (13 ਨਵੰਬਰ) ਨੂੰ ਨੇਪਾਲ ਦੇ ਇਕ ਦੋਸਤ ਦੁਆਰਾ ਹਾਂਗਕਾਂਗ ਭੇਜੇ ਗਏ ਘਰੇਲੂ ਸ਼ਹਿਦ ਦਾ ਸੇਵਨ ਕਰਨ ਦੇ ਲਗਭਗ 30 ਮਿੰਟ ਬਾਅਦ ਚੱਕਰ ਆਉਣਾ, ਉਲਟੀਆਂ ਅਤੇ ਦਸਤ ਸ਼ੁਰੂ ਹੋ ਗਏ।
ਉਸਨੂੰ ਉਸੇ ਦਿਨ ਕਵੋਂਗ ਵਾਹ ਹਸਪਤਾਲ ਦੇ ਦੁਰਘਟਨਾ ਅਤੇ ਐਮਰਜੈਂਸੀ ਵਿਭਾਗ ਵਿੱਚ ਲਿਜਾਇਆ ਗਿਆ |
ਜ਼ਹਿਰ ਦੇ ਲੱਛਣਾਂ ਵਿੱਚ ਉਲਟੀਆਂ, ਦਸਤ, ਚੱਕਰ ਆਉਣਾ, ਕਮਜ਼ੋਰੀ, ਬਹੁਤ ਜ਼ਿਆਦਾ ਪਸੀਨਾ ਆਉਣਾ, ਸ਼ਾਮਲ ਹਨ।
ਭਾਰਤ ਤੋਂ ਇਕ ਦੋਸਤ ਵੱਲੋਂ ਹਾਂਗਕਾਂਗ ਲਿਆਂਦੇ ਗਏ ਘਰੇਲੂ ਸ਼ਹਿਦ ਦਾ ਸੇਵਨ ਕਰਨ ਤੋਂ ਬਾਅਦ ਐਤਵਾਰ (12 ਨਵੰਬਰ) ਨੂੰ ਇਕ 65 ਸਾਲਾ ਔਰਤ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਸਰਕਾਰੀ ਬੁਲਾਰੇ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਭਰੋਸੇਯੋਗ ਸਰੋਤ ਤੋਂ ਸ਼ਹਿਦ ਖਰੀਦਣ,ਅਤੇ ਇਹ ਧਿਆਨ ਵਿੱਚ ਰੱਖਣ ਕਿ ਸ਼ਹਿਦ ਕਿੱਥੋਂ ਆਇਆ ਹੈ।