Gold Price Today: ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ

0
97

ਨਵੀਂ ਦਿੱਲੀ : ਦੀਵਾਲੀ ਦੇ ਅਗਲੇ ਦਿਨ ਯਾਨੀ ਸੋਮਵਾਰ 13 ਨਵੰਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਦੇਖਣ ਨੂੰ ਮਿਲੀ। ਹਾਲ ਹੀ ‘ਚ ਧਨਤੇਰਸ ਅਤੇ ਦੀਵਾਲੀ ਦੇ ਕਾਰਨ ਦੇਸ਼ ‘ਚ ਸੋਨੇ ਦੀ ਮੰਗ ਵਧੀ ਸੀ, ਜਿਸ ਕਾਰਨ ਕੀਮਤਾਂ ‘ਚ ਮਾਮੂਲੀ ਵਾਧਾ ਹੋਇਆ ਸੀ।

ਕੀ ਹੈ ਅੱਜ ਸੋਨੇ ਦੀ ਕੀਮਤ

ਅੱਜ ਵਾਇਦਾ ਕਾਰੋਬਾਰ ‘ਚ ਸੋਨੇ ਦੀ ਕੀਮਤ 93 ਰੁਪਏ ਡਿੱਗ ਕੇ 59,659 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈ। ਮਲਟੀ ਕਮੋਡਿਟੀ ਐਕਸਚੇਂਜ ‘ਤੇ ਦਸੰਬਰ ਡਿਲੀਵਰੀ ਲਈ ਸੋਨੇ ਦੇ ਸੌਦੇ ਦੀ ਕੀਮਤ 93 ਰੁਪਏ ਜਾਂ 0.16 ਫੀਸਦੀ ਦੀ ਗਿਰਾਵਟ ਨਾਲ 59,659 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ, ਜਿਸ ‘ਚ 10,649 ਲਾਟ ਲਈ ਕਾਰੋਬਾਰ ਹੋਇਆ।

ਮਾਹਿਰਾਂ ਮੁਤਾਬਕ ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ ਦਾ ਕਾਰਨ ਪ੍ਰਤੀਭਾਗੀਆਂ ਵੱਲੋਂ ਆਪਣੀ ਸਥਿਤੀ ‘ਚ ਕਮੀ ਨੂੰ ਦੱਸਿਆ ਗਿਆ ਹੈ। ਜੇਕਰ ਵਿਸ਼ਵ ਪੱਧਰ ‘ਤੇ ਗੱਲ ਕਰੀਏ ਤਾਂ ਨਿਊਯਾਰਕ ‘ਚ ਸੋਨਾ 0.17 ਫੀਸਦੀ ਡਿੱਗ ਕੇ 1,940.90 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਿਹਾ ਸੀ।

ਕੀ ਹੈ ਅੱਜ ਚਾਂਦੀ ਦੀ ਕੀਮਤ

ਅੱਜ ਵਾਇਦਾ ਕਾਰੋਬਾਰ ‘ਚ ਚਾਂਦੀ ਦੀ ਕੀਮਤ 727 ਰੁਪਏ ਡਿੱਗ ਕੇ 69,305 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ। ਮਲਟੀ ਕਮੋਡਿਟੀ ਐਕਸਚੇਂਜ ‘ਚ ਚਾਂਦੀ ਦਾ ਦਸੰਬਰ ਡਿਲੀਵਰੀ ਵਾਲਾ ਸੌਦਾ 727 ਰੁਪਏ ਜਾਂ 1.04 ਫੀਸਦੀ ਦੀ ਗਿਰਾਵਟ ਨਾਲ 69,305 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਿਆ ਜਿਸ ‘ਚ 25,337 ਲਾਟ ਲਈ ਕਾਰੋਬਾਰ ਹੋਇਆ।

ਵਿਸ਼ਵ ਪੱਧਰ ‘ਤੇ ਨਿਊਯਾਰਕ ‘ਚ ਚਾਂਦੀ 0.92 ਫੀਸਦੀ ਡਿੱਗ ਕੇ 22.08 ਡਾਲਰ ਪ੍ਰਤੀ ਔਂਸ ‘ਤੇ ਕਾਰੋਬਾਰ ਕਰ ਰਹੀ ਹੈ।

ਸੋਨੇ ਦੀ ਸਪਾਟ ਕੀਮਤ

ਗੁੱਡ ਰਿਟਰਨਜ਼ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀ ਸਪਾਟ ਕੀਮਤ ਇਸ ਪ੍ਰਕਾਰ ਹੈ।

ਦਿੱਲੀ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,640 ਰੁਪਏ ਹੈ।

ਨੋਇਡਾ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,640 ਰੁਪਏ ਹੈ।

ਮੁੰਬਈ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,490 ਰੁਪਏ ਹੈ।

ਚੇਨਈ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,980 ਰੁਪਏ ਹੈ।

ਕੋਲਕਾਤਾ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,490 ਰੁਪਏ ਹੈ।

ਬੈਂਗਲੁਰੂ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,490 ਰੁਪਏ ਹੈ।

ਕੇਰਲ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,490 ਰੁਪਏ ਹੈ।

ਪਟਨਾ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,540 ਰੁਪਏ ਹੈ।

ਸੂਰਤ ਵਿੱਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,540 ਰੁਪਏ ਹੈ।

ਚੰਡੀਗੜ੍ਹ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,640 ਰੁਪਏ ਹੈ।

ਲਖਨਊ ‘ਚ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 60,640 ਰੁਪਏ ਹੈ।