ਚੀਨ ਦੇ ਕੋਲਾ ਪਲਾਂਟ ‘ਚ ਲੱਗੀ ਭਿਆਨਕ ਅੱਗ, 25 ਲੋਕਾਂ ਦੀ ਮੌਤ

0
92

ਬੀਜਿੰਗ (ਰਾਇਟਰਜ਼) : ਚੀਨ ’ਚ ਅੱਜ ਇੱਕ ਦਰਦਨਾਕ ਹਾਦਸਾ ਦੇਖਣ ਨੂੰ ਮਿਲਿਆ। ਇੱਥੇ ਉੱਤਰੀ ਸ਼ਾਂਕਸੀ ਸੂਬੇ ਦੇ ਲੁਲਿਯਾਂਗ ਵਿੱਚ ਇੱਕ ਕੋਲਾ ਕੰਪਨੀ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ। ਇਮਾਰਤ ‘ਚ ਅੱਗ ਇੰਨੀ ਭਿਆਨਕ ਸੀ ਕਿ ਲੋਕਾਂ ਨੂੰ ਬਚਾਉਣਾ ਮੁਸ਼ਕਿਲ ਹੋ ਗਿਆ। ਹਾਦਸੇ ‘ਚ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਗੁਆਂਢੀ ਦੇਸ਼ ਦੇ ਸਭ ਤੋਂ ਵੱਡੇ ਕੋਲਾ ਉਤਪਾਦਕ ਕੇਂਦਰ ਸ਼ਾਂਕਸੀ ਵਿੱਚ ਚਾਰ ਮੰਜ਼ਿਲਾ ਯੋਂਗਜੂ ਕੋਲਾ ਉਦਯੋਗ ਦੀ ਇਮਾਰਤ ਵਿੱਚ ਸਵੇਰੇ 6:50 ਵਜੇ ਅੱਗ ਲੱਗ ਗਈ।