ਭਾਈ ਜਗਜੀਤ ਸਿੰਘ ਕਾਦੀਆਂ ਦੇ ਕੀਰਤਨੀ ਜਥੇ ਦਾ ਸਨਮਾਨ

0
417

ਹਾਂਗਕਾਂਗ (ਜੰਗ ਬਹਾਦਰ ਸਿੰਘ)-ਗੁਰਦੁਆਰਾ ਖ਼ਾਲਸਾ ਦੀਵਾਨ ਪ੍ਰਬੰਧਕ ਕਮੇਟੀ ਵਲੋਂ ਭਾਈ ਜਗਜੀਤ ਸਿੰਘ ਕਾਦੀਆਂ ਦੇ ਕੀਰਤਨੀ ਜਥੇ ਨੂੰ ਹਾਂਗਕਾਂਗ ਵਿਖੇ ਨਿਭਾਈਆਂ 3 ਮਹੀਨੇ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ | ਸਨਮਾਨ ਚਿੰਨ੍ਹ ਭੇਟ ਕਰਨ ਮੌਕੇ ਗੁਰਨਾਮ ਸਿੰਘ ਸ਼ਾਹਪੁਰ ਮੀਤ ਪ੍ਰਧਾਨ, ਹੈੱਡ ਗ੍ਰੰਥੀ ਗਿਆਨੀ ਜਤਿੰਦਰ ਸਿੰਘ, ਖਜ਼ਾਨਚੀ ਗੁਰਦੁਆਰਾ ਖ਼ਾਲਸਾ ਦੀਵਾਨ ਅਤੇ ਕੁਲਵਿੰਦਰ ਸਿੰਘ ਰਿਆੜ ਵਿਸ਼ੇਸ਼ ਤੌਰ ‘ਤੇ ਸਟੇਜ ‘ਤੇ ਹਾਜ਼ਰ ਹੋਏ | ਇਸ ਮੌਕੇ ਭਾਈ ਜਗਜੀਤ ਸਿੰਘ ਵਲੋਂ ਪ੍ਰਬੰਧਕਾਂ ਅਤੇ ਹਾਂਗਕਾਂਗ ਦੀਆਂ ਸੰਗਤਾਂ ਵਲੋਂ ਦਿੱਤੇ ਸਨਮਾਨ ਅਤੇ ਪਿਆਰ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਉਹ ਮੌਕਾ ਮਿਲਣ ‘ਤੇ ਸੰਗਤਾਂ ਦੇ ਦਰਸ਼ਨ ਲਈ ਉਤਸੁਕ ਰਹਿਣਗੇ |