ਨਵੇਂ ਸਾਲ ਦੇ ਪਹਿਲੇ ਹੀ ਦਿਨ ਭਾਰਤ ਨੇ ਮਾਰੀ ਬਾਜ਼ੀ!!

0
288

ਦਿੱਲੀ : ਨਵੇਂ ਸਾਲ ਦੇ ਪਹਿਲੇ ਦਿਨ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਬੱਚੇ ਭਾਰਤ ਵਿੱਚ ਪੈਦਾ ਹੋਏ ਹਨ। ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈਫ ਅਨੁਸਾਰ 1 ਜਨਵਰੀ 2019 ਨੂੰ ਭਾਰਤ ਵਿੱਚ ਕਰੀਬ 70 ਹਜ਼ਾਰ ਬੱਚਿਆਂ ਦੇ ਜਨਮ ਹੋਣ ਦਾ ਅੰਦਾਜ਼ਾ ਹੈ। ਯੂਨੀਸੈਫ ਅਨੁਸਾਰ ਨਵੇਂ ਸਾਲ ਦੇ ਪਹਿਲੇ ਦਿਨ ਦੁਨੀਆਂ ਵਿੱਚ ਕੁੱਲ ਬੱਚਿਆਂ ਦੇ ਜਨਮ ਦਾ 18 ਫੀਸਦੀ ਹਿੱਸਾ ਭਾਰਤ ਦਾ ਰਿਹਾ। ਯੂਨੀਸੈਫ ਅਨੁਸਾਰ, 1 ਜਨਵਰੀ ਨੂੰ ਦੁਨੀਆਂ ਭਰ ਵਿੱਚ 3,95,072 ਬੱਚੇ ਪੈਦਾ ਹੋਏ ਤੇ ਭਾਰਤ ਵਿੱਚ 69,944 ਬੱਚਿਆਂ ਦਾ ਜਨਮ ਹੋਇਆ।
ਯੂਨੀਸੈਫ ਅਨੁਸਾਰ ਦੁਨੀਆਂ ਵਿੱਚ ਬੱਚਿਆਂ ਦੇ ਜਨਮ ਦੀ ਅੱਧੀ ਤੋਂ ਵੱਧ ਸੰਖਿਆ ਸਿਰਫ਼ 7 ਦੇਸ਼ਾਂ ਵਿੱਚ ਹੋਈ। ਇਨ੍ਹਾਂ ਵਿੱਚ ਭਾਰਤ ਤੋਂ ਇਲਾਵਾ ਚੀਨ (44,940), ਨਾਈਜ਼ੀਰੀਆ (25,685), ਪਾਕਿਸਤਾਨ (15,112), ਇੰਡੋਨੇਸ਼ੀਆ (13,256), ਅਮਰੀਕਾ (11,086), ਡੈਮੋਕ੍ਰੇਟਿਕ ਰਿਪਬਲਿਕ ਆੱਫ਼ ਕਾਂਗੋ (10,053) ਤੇ ਬੰਗਲਾਦੇਸ਼ (8,428) ਸ਼ਾਮਿਲ ਹਨ। ਯੂਨੀਸੈਫ ਅਨੁਸਾਰ 2019 ਦੇ ਪਹਿਲੇ ਦਿਨ ਦਾ ਪਹਿਲਾ ਬੱਚਾ ਫਿਜ਼ੀ ਵਿੱਚ ਤੇ ਅਮਰੀਕਾ ਵਿੱਚ ਆਖਿਰੀ ਬੱਚਾ ਪੈਦਾ ਹੋਇਆ।